ਬੈਂਗਲੁਰੂ– ਬੈਂਗਲੁਰੂ ਦੀ ਇਕ ਕੰਟੈਂਟ ਕ੍ਰਿਏਟਰ ਕੁੜੀ ’ਤੇ ਹਮਲੇ ਦੇ ਦੋਸ਼ ’ਚ ਫੂਡ ਡਿਲਿਵਰੀ ਕੰਪਨੀ ਜ਼ੋਮਾਟੋ ਦੇ ਡਿਲਿਵਰੀ ਬੁਆਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਿਤੇਸ਼ਾ ਚੰਦਰਾਨੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦੋਸ਼ ਲਗਾਇਆ ਸੀ ਕਿ ਡਿਲਿਵਰੀ ’ਚ ਦੇਰ ਨੂੰ ਲੈ ਕੇ ਉਸ ਦੀ ਡਿਲਿਵਰੀ ਬੁਆਏ ਨਾਲ ਬਹਿਸ ਹੋਈ। ਇਸ ਦੌਰਾਨ ਡਿਲਿਵਰੀ ਬੁਆਏ ਨੇ ਕੁੜੀ ’ਤੇ ਹਮਲਾ ਕਰ ਦਿੱਤਾ ਅਤੇ ਮੁੱਕਾ ਮਾਰ ਕੇ ਉਸ ਦਾ ਨੱਕ ਭੰਨ ਦਿੱਤਾ।
ਬੈਂਗਲੁਰੂ ਪੁਲਸ ਨੇ ਕਿਹਾ ਕਿ ਕੁੜੀ ਨੇ ਬੈਂਗਲੁਰੂ ਦੇ ਇਲੈਕਟ੍ਰੋਨਿਕ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕੀਤੀ ਜਿਸ ਦੇ ਆਧਾਰ ’ਤੇ ਡਿਲਿਵਰੀ ਐਗਜ਼ੀਕਿਊਟਿਵ ਨੂੰ ਹਿਰਾਸਤ ’ਚ ਲੈ ਲਿਆ ਗਿਆ। ਦੋਸ਼ੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਕੀ ਹੈ ਪੂਰਾ ਮਾਮਲਾ
ਹਿਤੇਸ਼ਾ ਚੰਦਰਾਨੀ ਦਾ ਕਹਿਣਾ ਹੈ ਕਿ ਉਸ ਨੇ ਮੰਗਲਵਾਰ ਨੂੰ ਦੁਪਹਿਰ 3:20 ਵਜੇ ਜ਼ੋਮਾਟੋ ਐਪ ’ਤੇ ਇਕ ਆਰਡਰ ਕੀਤਾ ਸੀ। ਇਕ ਘੰਟੇ ਬਾਅਦ ਵੀ ਜਦੋਂ ਆਰਡਰ ਨਹੀਂ ਪਹੁੰਚਿਆ ਤਾਂ ਉਸ ਨੇ ਆਰਡਰ ਕੈਂਸਲ ਕਰਨ ਅਤੇ ਪੈਸੇ ਰਿਫੰਡ ਲਈ ਕਾਲ ਕੀਤੀ। ਜਦੋਂ ਉਹ ਕਸਟਮ ਕੇਅਰ ਨਾਲ ਗੱਲ ਕਰ ਹੀ ਸੀ ਉਦੋਂ ਡਿਲਿਵਰੀ ਵਾਲਾ ਆ ਪਹੁੰਚਿਆ, ਉਸ ਨੇ ਆਰਡਰ ਪਰ ਜਦੋਂ ਇੰਤਜ਼ਾਰ ਕਰਨ ਲਈ ਕਿਹਾ ਤਾਂ ਡਿਲਿਵਰੀ ਬੁਆਏ ਕੁੜੀ ਨੂੰ ਗਾਲਾਂ ਕੱਢਣ ਲੱਗਾ।
ਹਿਤੇਸ਼ਾ ਚੰਦਰਾਨੀ ਨੇ ਕਿਹਾ ਕਿ ਡਿਲਿਵਰੀ ਬੁਆਏ ਮੈਨੂੰ ਗੁੱਸੇ ਨਾਲ ਕਹਿਣ ਲੱਗਾ ਕਿ ਮੈਂ ਉਸ ਦਾ ਗੁਲਾਮ ਨਹੀਂ ਹਾਂ ਜੋ ਤੁਸੀਂ ਮੈਨੂੰ ਇੱਥੇ ਇੰਤਜ਼ਾਰ ਕਰਨ ਲਈ ਕਹਿ ਰਹੀ ਹੋ। ਮੈਂ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦਰਵਾਜ਼ੇ ਨੂੰ ਧੱਕਾ ਮਾਰ ਦਿੱਤਾ ਅਤੇ ਮੇਰੇ ਘਰ ਅੰਦਰ ਦਾਖ਼ਲ ਹੋ ਕੇ ਮੇਜ ਤੋਂ ਮੇਰਾ ਆਰਡਰ ਕੀਤਾ ਖਾਣਾ ਚੁੱਕ ਲਿਆ, ਮੇਰੇ ਨੱਕ ’ਤੇ ਮੁੱਕਾ ਮਾਰਿਆ ਅਤੇ ਦੌੜ ਗਿਆ।
ਹਿਤੇਸ਼ਾ ਚੰਦਰਾਨੀ ਨੇ ਕਿਹਾ ਕਿ ਉਸ ਦੇ ਨੱਕ ਦੀ ਹੱਡੀ ’ਚ ਫਰੈਕਚਰ ਹੋਇਆ ਹੈ। ਵੀਡੀਓ ਸਾਂਝੀ ਕਰਦੇ ਹੋਏ ਹਿਤੇਸ਼ਾ ਨੇ ਕਿਹਾ ਕਿ ਮੈਨੂੰ ਹਾਈ-ਪਾਵਰ ਐਂਟੀਬਾਓਟਿਕਸ ਅਤੇ ਦਰਦ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਗੱਲ ਕਰ ਪਾ ਰਹੀ ਹੈ, ਜਿਵੇਂ ਹੀ ਮੈਂ ਗੱਲ ਕਰਨੀ ਸ਼ੁਰੂ ਕੀਤੀ ਮੇਰੀਆਂ ਅੱਖਾਂ ’ਚੋਂ ਪਾਣੀ ਅਤੇ ਮੇਰੇ ਨੱਕ ਤੋਂ ਖੂਨ ਵੱਗਣ ਲੱਗਾ।
ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਡਿਲਿਵਰੀ ਬੁਆਏ ਦੂਜੀ ਕਹਾਣੀ ਦੱਸ ਰਿਹਾ ਹੈ। ਪੁਲਸ ਮੁਤਾਬਕ, ਡਿਲਿਵਰੀ ਬੁਆਏ ਨੇ ਜਦੋਂ ਆਰਡਰ ਦਿੱਤਾ ਤਾਂ ਹਿਤੇਸ਼ਾ ਰਿਫੰਡ ਮੰਗਣ ਲੱਗੀ, ਉਸ ਨੇ ਰਿਫੰਡ ਦੇਣ ਤੋਂ ਇਨਕਾਰ ਕੀਤਾ, ਇਸ ਦੌਰਾਨ ਹਿਤੇਸ਼ਾ ਨੇ ਅਪਸ਼ਬਦ ਬੋਲੇ ਅਤੇ ਸੈਂਡਲ ਨਾਲ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਆਪਣੇ ਬਚਾਅ ਲਈ ਉਸ ਨੂੰ ਧੱਕਾ ਮਾਰਿਆ ਜਿਸ ਕਾਰਨ ਉਸ ਨੂੰ ਸੱਟ ਲੱਗੀ ਹੈ।
ਇਸ ਵਿਚਕਾਰ ਜ਼ੋਮਾਟੋ ਨੇ ਕਿਹਾ ਕਿ ਡਿਲਿਵਰੀ ਬੁਆਏ ਨੂੰ ਹਟਾ ਦਿੱਤਾ ਗਿਆ ਹੈ। ਜ਼ੋਮਾਟੋ ਨੇ ਕਿਹਾ ਕਿ ਅਸੀਂ ਇਸ ਘਟਨਾ ’ਤੇ ਅਫ਼ਸੋਸ ਜ਼ਾਹਰ ਕਰਦੇ ਹਾਂ ਅਤੇ ਹਿਤੇਸ਼ਾ ਕੋਲੋਂ ਮੁਆਫ਼ੀ ਮੰਗਦੇ ਹਾਂ। ਅਸੀਂ ਉਸ ਨਾਲ ਸੰਪਰਕ ’ਚ ਹਾਂ ਅਤੇ ਲੋੜੀਂਦੀ ਮੈਡੀਕਲ ਮਦਦ ਅਤੇ ਜਾਂਚ ਰਾਹੀਂ ਆਪਣਾ ਸਮਰਥਨ ਦੇ ਰਹੇ ਹਾਂ। ਇਸ ਵਿਚਕਾਰ ਅਸੀਂ ਆਪਣੇ ਪਲੇਟਫਾਰਮ ਤੋਂ ਡਿਲਿਵਰੀ ਬੁਆਏ ਨੂੰ ਹਟਾ ਦਿੱਤਾ ਹੈ।
ਮਮਤਾ ਬੈਨਰਜੀ ਨੇ ਹਸਪਤਾਲ ਤੋਂ ਜਾਰੀ ਕੀਤਾ ਵੀਡੀਓ ਸੰਦੇਸ਼, ਕਿਹਾ- ਵ੍ਹੀਲਚੇਅਰ 'ਤੇ ਕਰਾਂਗੀ ਪ੍ਰਚਾਰ
NEXT STORY