ਲਖਨਊ- ਉੱਤਰ ਪ੍ਰਦੇਸ਼ ਸਰਕਾਰ ਨੇ ਲਖਨਊ ਅਤੇ ਕਾਨਪੁਰ ਦੇ ਚਿੜੀਆਘਰਾਂ ਨੂੰ ਇਕ ਹਫ਼ਤੇ ਲਈ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਦਰਅਸਲ ਬਰਡ ਫਲੂ ਦੇ ਵੱਧਦੇ ਖਤਰੇ ਦਰਮਿਆਨ ਇਹ ਫ਼ੈਸਲਾ ਲਿਆ ਗਿਆ। ਗੋਰਖਪੁਰ ਦੇ ਸ਼ਹੀਦ ਅਸ਼ਫਾਕਉੱਲਾ ਖਾਂ ਚਿੜੀਆਘਰ ਵਿਚ ਇਕ ਸ਼ੇਰਨੀ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਮਗਰੋਂ ਗੋਰਖਪੁਰ ਅਤੇ ਇਟਾਵਾ ਵਿਚ ਵੀ ਇਸ ਤਰ੍ਹਾਂ ਦੇ ਸਾਵਧਾਨੀ ਕਦਮ ਚੁੱਕੇ ਗਏ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਇਕ ਉੱਚ ਪੱਧਰੀ ਮੀਟਿੰਗ 'ਚ ਜਾਰੀ ਨਿਰਦੇਸ਼ਾਂ ਅਨੁਸਾਰ ਮੁੱਖ ਜੰਗਲਾਤ ਵਿਭਾਗ (ਜੰਗਲੀ ਜੀਵ) ਅਨੁਰਾਧਾ ਵੇਮੂਰੀ ਨੇ ਲਖਨਊ ਅਤੇ ਕਾਨਪੁਰ ਦੇ ਚਿੜੀਆਘਰਾਂ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਆਦੇਸ਼ ਦਿੱਤਾ। ਇਹ ਫੈਸਲਾ ਵਾਇਰਸ ਦੇ ਕਿਸੇ ਵੀ ਸੰਭਾਵੀ ਸੰਚਾਰ ਨੂੰ ਰੋਕਣ ਅਤੇ ਚਿੜੀਆਘਰਾਂ ਅਤੇ ਪੋਲਟਰੀ ਫਾਰਮਾਂ ਵਿਚ ਨਿਗਰਾਨੀ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਵਿਭਾਗਾਂ ਵਿਚ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਚਿੜੀਆਘਰਾਂ, ਪੰਛੀਆਂ ਦੇ ਰੱਖ-ਰਖਾਅ, ਗਊਸ਼ਾਲਾਵਾਂ ਅਤੇ ਰਾਸ਼ਟਰੀ ਪਾਰਕਾਂ ਵਿਚ ਜਾਨਵਰਾਂ ਅਤੇ ਪੰਛੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਜੰਗਲਾਤ ਅਤੇ ਸਿਹਤ ਵਿਭਾਗ ਹਾਈ ਅਲਰਟ 'ਤੇ ਹਨ, ਚਿੜੀਆਘਰ ਅਤੇ ਸਫਾਰੀ ਸਟਾਫ ਨੂੰ ਡਿਊਟੀ ਦੌਰਾਨ ਮਾਸਕ, ਦਸਤਾਨੇ ਅਤੇ ਪੀ. ਪੀ. ਈ ਕਿੱਟਾਂ ਵਰਗੇ ਸੁਰੱਖਿਆਤਮਕ ਗੀਅਰ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਗੋਰਖਪੁਰ ਚਿੜੀਆਘਰ ਵਿੱਚ ਰੱਖੀ ਗਈ ਇਕ ਸ਼ੇਰਨੀ ਦੀ ਬਰਡ ਫਲੂ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਮਕਾਨ ਬਣਾਉਂਦੇ ਸਮੇਂ ਮਜ਼ਦੂਰਾਂ ਨੂੰ ਮਿਲਿਆ ਮਿੱਟੀ ਦਾ ਘੜਾ, ਵੇਖ ਰਹਿ ਗਏ ਹੱਕੇ-ਬੱਕੇ
NEXT STORY