ਫਰਾਂਸ- ਦੱਖਣੀ ਫਰਾਂਸ ਦੇ ਇਕ ਸ਼ਹਿਰ ਮਾਪਲੀਏ 'ਚ ਇਸ ਹਫਤੇ ਦੂਜੀ ਵਾਰੀ ਹੜ ਆਉਣ ਤੋਂ ਬਾਅਦ ਅਜਿਹੀ ਸਥਿਤੀ ਦੇਖਣ ਨੂੰ ਮਿਲੀ ਹੈ। ਇਸ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਟਿੱਕਾਣਿਆਂ 'ਤੇ ਸ਼ਰਣ ਲੈਣੀ ਪਈ। ਹੜ ਤੋਂ ਬਾਅਦ ਇਕ ਕਾਰ ਦਰਖਤ ਨਾਲ ਲੱਟਕਦੀ ਹੋਈ ਨਜ਼ਰ ਆਈ। ਸ਼ਹਿਰ 'ਚ ਆਏ ਭਿਆਨਕ ਹੜ ਕਾਰਨ ਮਾਪਲੀਏ ਸ਼ਹਿਰ ਅਤੇ ਨੇੜੇ ਦੇ ਇਲਾਕਿਆਂ 'ਚ ਸਥਾਪਿਤ ਹਜ਼ਾਰਾਂ ਲੋਕਾਂ ਦੇ ਰੁਕਣ ਲਈ ਇੰਤਜ਼ਾਮ ਕੀਤੇ ਗਏ ਸਨ। ਇਕ ਤਸਵੀਰ 'ਚ ਇਕ ਕਾਰ ਤਾਂ ਇੰਝ ਖੜੀ ਹੈ ਜਿਵੇਂ ਉਸ ਨੂੰ ਪਾਣੀ ਨੇ ਸਿਰ ਦੇ ਬਲ ਖੜਾ ਹੋਣ ਲਈ ਮਜਬੂਰ ਕੀਤਾ ਹੋਵੇ। ਹੜ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਭੂ-ਮੱਧਿਆ ਸਾਗਰ ਦੇ ਕੰਢੇ ਸਥਿਤ ਮਾਪਲੀਏ ਫਰਾਂਸ ਦਾ ਤੀਜਾ ਵੱਡਾ ਸ਼ਹਿਰ ਹੈ। ਇਹ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਲਗਭਗ 748 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹੜ ਦੇ ਪਾਣੀ ਦੀ ਰਫਤਾਰ ਦਾ ਅਸਰ ਜ਼ਿੰਦਗੀ ਨੂੰ ਰਫਤਾਰ ਦੇਣ ਵਾਲੀਆਂ ਕਾਰਾਂ 'ਤੇ ਪਿਆ।
ਪਿਤਾ ਨੂੰ ਮੋਢੇ 'ਤੇ ਬਿਠਾ ਕੇ ਕਰਵਾਈ ਹੱਜ ਦੀ ਯਾਤਰਾ
NEXT STORY