ਔਕਲੈਂਡ-(ਜੁਗਰਾਜ ਮਾਨ)-ਔਕਲੈਂਡ 'ਚ ਅੱਜ ਦੁਪਹਿਰ ਲੇਟਨ ਸਟ੍ਰੀਟ 'ਤੇ ਸਥਿਤ ਖਸਤਾ ਹਾਲ ਗ੍ਰੇਲਿਨ ਵਿਲਾ,ਜਿਸ ਦਾ ਫਰਸ਼ ਜੰਗ ਖਾ ਚੁੱਕਿਆ ਸੀ ਤੇ ਕੰਧਾਂ ਖਰਾਬ ਹੋ ਚੁੱਕੀਆਂ ਸਨ, ਨਿਲਾਮੀ 'ਚ 1.075 ਮਿਲੀਅਨ ਡਾਲਰ 'ਚ ਵਿਕਿਆ। ਇਸ 2 ਬੈੱਡਰੂਮ ਵਾਲੀ ਪ੍ਰਾਪਰਟੀ ਲਈ 5 ਗਰੁੱਪਾਂ ਨੇ ਬੋਲੀ ਲਗਾਈ ਸੀ, ਜਿਸ 'ਚ ਇਕ ਫੋਨ ਬਿਡਰ ਵੀ ਸ਼ਾਮਲ ਸੀ। ਇਸ ਦੀ ਸ਼ੁਰੂਆਤੀ ਬੋਲੀ 9 ਲੱਖ ਡਾਲਰ ਰੱਖੀ ਗਈ ਸੀ। 1800 ਦੇ ਅਖੀਰ 'ਚ ਬਣਿਆ ਇਹ ਕਾਟੇਜ ਸਭ ਤੋਂ ਵਧਿਆ ਸ਼ਹਿਰੀ ਖੇਤਰ ਦਾ ਸਭ ਤੋਂ ਮਾੜੀ ਹਾਲਤ ਵਾਲਾ ਘਰ ਸੀ।
ਏਜੰਟ ਕਿਰਕ ਵੋਜਲ ਨੇ ਕਿਹਾ ਕਿ ਉਹ ਨਹੀਂ ਜਾਣਦਾ ਕਿ ਖਰੀਦਦਾਰ ਕੌਣ ਹੈ ਪਰ ਉਸ ਨੇ ਕਿਹਾ ਕਿ ਵੇਚਣ ਵਾਲਾ ਇਸ ਦੀ ਮਿਲੀ ਕੀਮਤ ਤੋਂ ਕਾਫੀ ਖੁਸ਼ ਹੈ। ਉਸ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਗ੍ਰੇ ਲਿਨ ਦੀ ਇਹ ਕੀਮਤ ਵਾਜਬ ਹੈ ਪਰ ਦੇਖਣਾ ਇਹ ਹੈ ਕਿ ਖਰੀਦਦਾਰ ਹੁਣ ਇਸ ਘਰ ਦਾ ਕੀ ਕਰਦਾ ਹੈ। ਬਿਲਡਰ ਵਾਇਨੇ ਮੈਕਡੇਡ ਅਤੇ ਉਸ ਦੇ ਪਿਤਾ ਮਰਫੀ ਨੇ 1.07 ਮਿਲੀਅਨ ਡਾਲਰ ਤੱਕ ਬੋਲੀ ਦਿੱਤੀ ਸੀ। 2011 'ਚ ਇਸ ਪ੍ਰਾਪਰਟੀ ਦੀ ਐਸਟੀਮੇਟਿਡ ਕੀਮਤ 690,000 ਡਾਲਰ ਲਗਾਈ ਗਈ ਸੀ, ਜੋ ਕਿ ਇਸ ਦੀ 381 ਵਰਗ ਮੀਟਰ ਦੇ ਪਲਾਟ ਦੀ ਹੀ ਸੀ। ਇਸ ਪ੍ਰਾਪਰਟੀ 'ਚ ਬਿਜਲੀ ਤੇ ਪਾਣੀ ਦੀ ਸਹੂਲਤ ਨਹੀਂ ਹੈ। ਮਿਸਟਰ ਵੋਜਲ ਨੇ ਕਿਹਾ ਕਿ ਇਹ ਉਹ ਸਭ ਤੋਂ ਮਾੜੀ ਹਾਲਤ ਵਾਲਾ ਘਰ ਹੈ, ਜੋ ਮੈਂ ਅੱਜ ਤੱਕ ਵੇਚਿਆ ਨਹੀਂ ਪਰ ਇਸ ਘਰ ਦੀ ਇਕ ਕਹਾਣੀ ਹੈ।
ਹਾਦਸੇ ਤੋਂ ਬਾਅਦ ਇਕ ਹੋਰ ਹਾਦਸਾ, ਉੱਡ ਗਏ ਪਰਖੱਚੇ, ਬਚ ਗਈ ਜ਼ਿੰਦਗੀ (ਵੀਡੀਓ)
NEXT STORY