ਲੰਡਨ— ਆਵਾਜਾਈ ਦੇ ਸਾਧਨਾਂ ਦੇ ਦੇ ਵਧਣ ਤੇ ਸੜਕਾਂ ਦੇ ਨਿਰਮਾਣ ਨੇ ਆਵਾਜਾਈ ਨੂੰ ਸੌਖਾ ਬਣਾ ਦਿੱਤਾ ਹੈ ਪਰ ਇਸ ਦੇ ਨਾਲ ਹੀ ਵੱਧ ਗਿਆ ਹੈ ਸੜਕ ਹਾਦਸਿਆਂ ਦਾ ਖਤਰਾ। ਹਰ ਮਿੰਟ ਪਤਾ ਨਹੀਂ ਕਿੰਨੇਂ ਲੋਕ ਸੜਕ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ ਤੇ ਕਿੰਨੀਆਂ ਕੀਮਤੀ ਜਾਨਾਂ ਸੜਕਾਂ 'ਤੇ ਰੁੱਲ ਜਾਂਦੀਆਂ ਹਨ। ਇਸ ਤੋਂ ਵੀ ਜ਼ਿਆਦਾ ਦੁੱਖ ਉਸ ਸਮੇਂ ਲੱਗਦਾ ਹੈ, ਜਦੋਂ ਹਾਦਸੇ ਦੇ ਸ਼ਿਕਾਰ ਵਿਅਕਤੀ ਕੋਲੋਂ ਲੋਕ ਮੂੰਹ ਫੇਰ ਕੇ ਲੰਘਦੇ ਰਹਿੰਦੇ ਹਨ ਤੇ ਜਾਂ ਫਿਰ ਉਸ ਦੇ ਉੱਪਰ ਕੋਈ ਹੋਰ ਗੱਡੀ ਚੜ੍ਹਾ ਦਿੱਤੀ ਜਾਂਦੀ ਹੈ। ਅਜਿਹਾ ਇਕ ਖੌਫਨਾਕ ਹਾਦਸਾ ਇੰਗਲੈਂਡ ਦੇ ਸੁਸੇਕਸ ਵਿਚ ਹੋਇਆ।
ਇਕ ਮੋਟਰਸਾਈਕਲ ਸਵਾਰ ਬੜੇ ਹੀ ਸਟਾਈਲ ਦੇ ਨਾਲ ਖਾਲੀ ਰਸਤੇ 'ਤੇ ਮੋਟਰਸਾਈਕਲ ਚਲਾ ਰਿਹਾ ਸੀ। ਇਸੇ ਸਟਾਈਲ ਵਿਚ ਉਸ ਨੇ ਰਸਤੇ 'ਤੇ ਜ਼ਬਰਦਸਤ ਬੈਕਫਲਿਪ ਲਿਆ ਪਰ ਸੜਕ 'ਤੇ ਉਸ ਦਾ ਮੋਟਰਸਾਈਕਲ ਇਸ ਤਰ੍ਹਾਂ ਘੁੰਮ ਗਿਆ ਉਹ ਇਕ ਗੱਡੇ ਵਿਚ ਫਸ ਕੇ ਬੁਰੀ ਤਰ੍ਹਾਂ ਡਿੱਗ ਗਿਆ। ਇੰਨੇਂ ਨੂੰ ਸਾਹਮਣਿਓਂ ਆਉਂਦਾ ਇਕ ਟਰੱਕ ਵੀ ਮੋਟਰਸਾਈਕਲ ਨਾਲ ਜਾ ਭਿੜਿਆ। ਹਾਦਸਾ ਇੰਨਾਂ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਪਰ ਇੰਨੇਂ ਭਿਆਨਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਜਾਨ ਬੱਚ ਗਈ।
ਇਸ ਭਿਆਨਕ ਹਾਦਸੇ ਦੀ ਵੀਡੀਓ ਟਰੱਕ ਦੇ ਸਾਹਮਣੇ ਲੱਗੇ ਕੈਮਰੇ ਵਿਚ ਕੈਦ ਹੋਈ। ਇਸ ਵੀਡੀਓ ਨੂੰ ਜਿਸ ਨੇ ਵੀ ਦੇਖਿਆ, ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਤੁਰਕੀ 'ਚ ਕੁਰਦ ਅਤੇ ਪੁਲਸ ਵਿਚਾਲੇ ਜੰਗ , 21 ਦੀ ਮੌਤ
NEXT STORY