ਰੋਮ/ਇਟਲੀ(ਟੇਕ ਚੰਦ ਜਗਤਪੁਰ)-ਭਾਰਤੀ ਸੰਸਕ੍ਰਿਤੀ ਦੇ ਪਿਤਾਮਾ, ਵਿਸ਼ਵ ਪ੍ਰਸਿੱਧ ਧਾਰਮਿਕ ਗ੍ਰੰਥ 'ਰਮਾਇਣ' ਦੇ ਰਚੇਤਾ ਮਹਾਨ ਵਿਦਵਾਨ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਆਗਮਨ ਪੂਰਬ ਸ੍ਰੀ ਗੁਰੂ ਰਵਿਦਾਸ ਧਾਮ ਬੈਰਗਾਮੋ ਵਿਖੇ 12 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਜੀਵਨ ਕਟਾਰੀਆ ਸਟੇਜ ਸਕੱਤਰ ਸ੍ਰੀ ਗੁਰੂ ਰਵਿਦਾਸ ਧਰਮ ਬੈਰਗਾਮੋ ਨੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਗਮ 'ਚ ਇਟਲੀ ਦੇ ਨਾਮਵਰ ਧਮਾਲ ਮਿਊਜੀਕਲ ਗਰੁੱਪ ਭਗਵਾਨ ਵਾਲਮੀਕ ਜੀ ਦੇ ਇਤਿਹਾਸ ਤੋਂ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਉਣਗੇ।ਇਸ ਸਮਾਗਮ 'ਚ ਵੱਖ-ਵੱਖ ਬੁਲਾਰੇ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮਾਗਮ 'ਚ ਇਟਲੀ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ ਉਚੇਚੇ ਤੌਰ 'ਤੇ ਪਹੁੰਚ ਰਹੀਆਂ ਹਨ।ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ 'ਚ ਵਧ-ਚੜ ਕੇ ਸ਼ਮੂਲੀਅਤ ਕਰਨ।
ਅਮਰੀਕੀ ਅਦਾਲਤ ਨੇ ਸਮਲਿੰਗੀ ਵਿਆਹਾਂ 'ਤੇ ਲੱਗੀ ਰੋਕ ਹਟਾਈ
NEXT STORY