ਸਾਨ ਫਰਾਂਸਿਸਕੋ— ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਇਦਾਹੋ ਅਤੇ ਨੇਵਾਦਾ ਵਿਚ ਸਮਲਿੰਗੀ ਵਿਆਹ 'ਤੇ ਲੱਗੀ ਰੋਕ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਕ ਦਿਨ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਪੰਜ ਹੋਰ ਸੂਬਿਆਂ ਦੇ ਲਈ ਠੀਕ ਇਸੇ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਸਨ।
ਤਿੰਨ ਜੱਜਾਂ ਦੀ ਇਕ ਬੈਂਚ ਨੇ ਮੰਗਲਵਾਰ ਨੂੰ ਜਾਰੀ ਹੁਕਮ ਵਿਚ ਕਿਹਾ ਸੀ ਕਿ ਦੋਹਾਂ ਸੂਬਿਆਂ ਵਿਚ ਸਮਲਿੰਗੀ ਵਿਆਹ 'ਤੇ ਰੋਕ 14ਵੀਂ ਸੋਧ ਦੇ ਸਮਾਨ ਸੁਰੱਖਿਆ ਅਤੇ ਸੁਤੰਤਰਤਾ ਦੇ ਅਧਿਕਾਰੀ ਦੀ ਉਲੰਘਣਾ ਹੈ। ਅਦਾਲਤ ਨੇ ਬਿਆਨ ਵਿਚ ਕਿਹਾ ਹੈ ਕਿ ਇਦਾਹੋ ਅਤੇ ਨੇਵਾਦਾ ਦੇ ਵਿਆਹ ਕਾਨੂੰਨ, ਸਮਾਨ ਲਿੰਗ ਦੇ ਲੋਕਾਂ ਦੇ ਆਪਸ ਵਿਚ ਵਿਆਹ ਕਰਨ 'ਤੇ ਰੋਕ ਲਗਾਉਂਦੇ ਹਨ। ਅਜਿਹਾ ਕਰਨ ਤੋਂ ਉਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਕਾਨੂੰਨੀ, ਵਿੱਤੀ, ਸਮਾਜਿਕ ਅਤੇ ਮਾਨਸਿਕ ਤੌਰ 'ਤੇ ਗੰਭੀਰ ਨੁਕਸਾਨ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਸਮਾਨ ਲਿੰਗ ਦੇ ਵਿਚ ਹੋਣ ਵਾਲੇ ਵਿਆਹਾਂ ਨੂੰ ਕਾਨੂੰਨੀ ਬਣਾਉਣ 'ਤੇ ਫੈਸਲਾ ਦੇਣ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ ਸੀ ਅਤੇ ਪੰਜਾਂ ਸੂਬਿਆਂ ਵਰਜੀਨੀਆ, ਓਕਲਾਹੋਮਾ, ਊਟਾ, ਵਿਸਕੋਂਸਿਨ ਅਤੇ ਇੰਡੀਆਨਾ ਵਿਚ ਸਮਲਿੰਗੀ ਵਿਆਹਾਂ 'ਤੇ ਰੋਕ ਲਗਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।
ਅਦਾਲਤ ਦੇ ਇਸ ਫੈਸਲੇ ਨਾਲ ਛੇ ਹੋਰ ਸੂਬਿਆਂ- ਕੋਲੋਰਾਡੋ, ਕੰਸਾਸ, ਉੱਤਰੀ ਕੈਰੋਲੀਨਾ, ਦੱਖਣੀ ਕੈਰੋਲੀਨਾ, ਪੱਛਮੀ ਵਰਜੀਨੀਆ ਅਤੇ ਵਿਓਮਿੰਗ ਦੇ ਸਮਾਨ ਲਿੰਗ ਦੇ ਜੋੜੇ ਆਪਸ ਵਿਚ ਵਿਆਹ ਕਰ ਸਕਣਗੇ। ਸਾਨ ਫਰਾਂਸਿਸਕੋ ਦੀ 9ਵੀਂ ਯੂ. ਐੱਸ. ਸਰਕਿਟ ਕੋਰਟ ਆਫ ਅਪੀਲ ਦੇ ਜ਼ਿਆਦਾਤਰ ਖੇਤਰਾਂ ਵਿਚ ਅਮਰੀਕਾ ਦੇ ਤਿੰਨ ਸੂਬਿਆਂ- ਅਲਾਸਕਾ, ਅਰੀਜੋਨਾ ਅਤੇ ਮੋਂਟਾਨਾ ਸ਼ਾਮਲ ਹਨ।
ਆਕਲੈਂਡ 'ਚ ਖਸਤਾ ਹਾਲਤ ਪ੍ਰਾਪਰਟੀ 1.075 ਮਿਲੀਅਨ ਡਾਲਰ 'ਚ ਵੇਚੀ (ਦੇਖੋ ਤਸਵੀਰਾਂ)
NEXT STORY