ਨਵੀਂ ਦਿੱਲੀ- ਕਾਫੀ ਅਫਵਾਹਾਂ ਦੇ ਬਾਅਦ ਐਪਲ ਨੇ ਆਪਣੇ ਆਈਪੈਡ ਏਅਰ ਦੇ ਲਾਂਚ ਦੀ ਤਾਰੀਕ ਐਲਾਨ ਕਰ ਦਿੱਤੀ ਹੈ। ਸਮਝਿਆ ਜਾਂਦਾ ਹੈ ਕਿ ਐਪਲ ਇਸ ਵਾਰ ਆਪਣੇ ਪੁਰਾਣੇ ਆਈਪੈਡ ਏਅਰ ਅਤੇ ਆਈਪੈਡ ਮਿਨੀ ਨੂੰ ਉਤਾਰੇਗੀ ਅਤੇ ਮੈਕ ਦਾ ਨਵਾਂ ਮਾਡਲ ਪੇਸ਼ ਕਰੇਗੀ। ਮੈਕ ਕੰਪਿਊਟਰਸ ਐਪਲ ਲਈ ਬਹੁਤ ਮਹਤਵਪੂਰਣ ਹਨ। ਸਮਝਿਆ ਜਾਂਦਾ ਹੈ ਕਿ ਨਵਾਂ ਆਈਪੈਡ ਏਅਰ ਪਹਿਲਾਂ ਵਾਲੇ ਦੀ ਤੁਲਨਾ 'ਚ ਕਿਤੇ ਪੱਤਲਾ ਹੋਵੇਗਾ, ਇਸ ਦੇ ਲਈ ਉਹ ਮਿਊਟ ਬਟਨ ਨੂੰ ਹਟਾ ਦੇਵੇਗੀ। ਇਸ 'ਚ ਇਕ ਨਵਾਂ ਪ੍ਰੋਸੈਸਰ ਏ8 ਹੋਵੇਗਾ, ਨਾਲ ਹੀ ਇਸ 'ਚ ਨਵੀਂ ਐਮ8 ਚਿਪ ਹੋਵੇਗੀ।
ਇਹ ਟੱਚ ਉਪਕਰਣ ਹੋਵੇਗਾ ਅਤੇ ਸ਼ਾਇਦ ਗੋਲਡ ਰੰਗ 'ਚ ਆਏਗਾ। ਨਵੇਂ ਆਈਪੈਡ ਮਿਨੀ 'ਚ ਉਹ ਸਾਰੇ ਫੀਚਰ ਹੋਣਗੇ ਜੋ ਪਹਿਲੇ ਵਾਲੇ 'ਚ ਹਨ। ਇਸ ਦੇ ਇਲਾਵਾ ਐਪਲ ਨਵਾਂ ਆਪ੍ਰੇਟਿੰਗ ਸਿਸਟਮ ਐਕਸ ਯੋਸਮਾਈਟ ਵੀ ਉਤਾਰੇਗੀ ਜੋ ਨਵੇਂ ਮੈਕਬੁੱਕ, ਆਈਮੈਕਸ ਅਤੇ ਮੈਕ ਮਿਨੀ 'ਚ ਹੋਵੇਗਾ। 16 ਅਕਤੂਬਰ ਦਾ ਸਮਾਰੋਹ ਕੈਲੇਫੋਰਨੀਆ ਦੇ ਕਿਊਪਟਿਰਨਾ 'ਚ ਹੋਵੇਗਾ। ਐਪਲ ਦਾ ਇਹ ਵੱਡਾ ਈਵੈਂਟ ਟਾਊਨ ਹਾਲ ਆਡੀਟੋਰਿਏਮ 'ਚ ਹੋਵੇਗਾ, ਜੋ ਭਾਰਤੀ ਸਮੇਂ ਅਨੁਸਾਰ 10.30 ਵਜੇ ਇਹ ਸਮਾਰੋਹ ਸ਼ੁਰੂ ਹੋਵੇਗਾ।
ਈ.ਪੀ.ਐੱਫ.ਓ. ਨੇ ਸਤੰਬਰ ’ਚ ਨਿਪਟਾਏ 12.28 ਲੱਖ ਦਾਅਵੇ
NEXT STORY