ਰੇਵਾਡੀ- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਗਰੀਬਾਂ ਅਤੇ ਕਿਸਾਨਾਂ ਲਈ ਬਣੇ ਕਲਿਆਣਕਾਰੀ ਕਾਨੂੰਨਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ, ਅਮੀਰਾਂ, ਉਦਯੋਗਪਤੀਆਂ ਵਰਗ ਦੀ ਪਾਰਟੀ ਹੈ।
ਗਾਂਧੀ ਨੇ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ, ਕਿਸਾਨਾਂ ਅਤੇ ਵਾਂਝਿਆਂ ਦੀ ਪਾਰਟੀ ਰਹੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜਨਤਾ ਨੂੰ ਵਰਗਲਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੋਕਸਭਾ ਚੋਣ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਉਹ ਪੂਰਾ ਨਹੀਂ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਮਹਿੰਗਾਈ 'ਤੇ ਰੋਕ ਨਹੀਂ ਲੱਗੀ ਹੈ। ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੀ ਗੱਲ ਹੁਣ ਨਹੀਂ ਹੁੰਦੀ ਹੈ। ਕਾਂਗਰਸ ਉਪ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਹੁਣ ਕੌੜਾ ਘੁੱਟ ਪੀਣ ਨੂੰ ਕਹਿੰਦੀ ਹੈ।
ਉਨ੍ਹਾਂ ਨੇ ਭੱਟਾ ਪਾਰਸੋਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਜ਼ਮੀਨੀ ਐਕਟ ਕਾਨੂੰਨ ਅਤੇ ਮਨਰੇਗਾ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਮਰੀਕੀ ਉਦਯੋਗਪਤੀਆਂ ਨੂੰ ਖੁਸ਼ ਕਰਨ ਲਈ 600 ਦਵਾਈਆਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਜਦੋਂਕਿ ਕਾਂਗਰਸ ਨੇ ਇਨਾਂ ਦੀ ਕੀਮਤ ਘੱਟ ਰੱਖੀ ਸੀ। ਗਾਂਧੀ ਨੇ ਆਪਣੇ ਭਾਸ਼ਣ 'ਚ ਚੀਨ ਦੀ ਘੁਸਪੈਠ ਅਤੇ ਜੰਮੂ-ਕਸ਼ਮੀਰ 'ਚ ਪਾਕਿ ਦੇ ਸੰਘਰਸ਼ ਵਿਰਾਮ ਦਾ ਵੀ ਜ਼ਿਕਰ ਕੀਤਾ।
'ਫੇਸਬੁੱਕ ਟੈਕਸ ਕਰਦੀ ਹੈ ਚੋਰੀ, ਜੁਕਰਬਰਗ ਨਾਲ ਮੁਲਾਕਾਤ ਰੱਦ ਕਰਨ ਮੋਦੀ'
NEXT STORY