ਨਵੀਂ ਦਿੱਲੀ- ਫੇਸਬੁੱਕ ਦੇ ਸੰਸਥਾਪਕ ਮਾਰਕ ਜੁਕਰਬਰਗ ਅੱਜ ਯਾਨੀ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਹਨ। ਇਸ ਮੁਲਾਕਾਤ ਨੂੰ ਲੈ ਕੇ ਭਾਜਪਾ ਦੇ ਸਾਬਕਾ ਨੇਤਾ ਕੇ. ਐਨ. ਗੋਵਿੰਦਾਚਾਰੀਆ ਨੇ ਮੋਦੀ ਨੂੰ ਚਿੱਠੀ ਲਿਖੀ। ਇਸ ਚਿੱਠੀ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜੁਕਰਬਰਗ ਨਾਲ ਮੁਲਾਕਾਤ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਫੇਸਬੁੱਕ ਸਲਾਨਾ 120 ਕਰੋੜ ਰੁਪਏ ਦਾ ਟੈਕਸ ਚੋਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਫੇਸਬੁੱਕ ਦੇ 10 ਕਰੋੜ ਯੂਜ਼ਰਜ ਹਨ ਪਰ ਉਹ ਇੱਥੇ ਆਪਣਾ ਕੋਈ ਦਫਤਰ ਹੀ ਨਹੀਂ ਮੰਨਦਾ। ਇੱਥੋਂ ਤੱਕ ਕਿ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਆਇਰਲੈਂਡ 'ਚ ਕੀਤੀ ਗਈ ਹੈ। ਗੋਵਿੰਦਾਚਾਰੀਆ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਜਿਸ ਕੰਪਨੀ ਦਾ ਭਾਰਤ ਵਿਚ ਕੋਈ ਦਫਤਰ ਹੀ ਨਹੀਂ ਹੈ, ਉਸ ਨਾਲ ਸਰਕਾਰ ਕਿਵੇਂ ਸਮਝੌਤਾ ਕਰ ਸਕਦੀ ਹੈ?
ਚਿੱਠੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਨੇ ਭਾਰਤੀ ਬਾਜ਼ਾਰ ਜ਼ਰੀਏ 77 ਹਜ਼ਾਰ ਕਰੋੜ ਰੁਪਏ ਤੋਂ ਵਧ ਪੂੰਜੀਕਰਨ ਕੀਤਾ ਹੈ। ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈ। ਗੋਵਿੰਦਾਚਾਰੀਆ ਨੇ ਮੋਦੀ ਨੂੰ ਲਿਖੀ ਚਿੱਠੀ ਵਿਚ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਉਹ ਜੁਕਰਬਰਗ ਨਾਲ ਮੁਲਾਕਾਤ ਕਰਨ ਵੀ ਤਾਂ ਦੇਸ਼ ਦੇ ਕਾਨੂੰਨ ਦੇ ਪਾਲਨ ਦੀ ਸਹੁੰ ਲੈਣ ਅਤੇ ਕੰਪਨੀ ਤੋਂ ਟੈਕਸ ਦਾ ਪੈਸਾ ਜਮ੍ਹਾਂ ਕਰਵਾਉਣ।
2 ਭਾਰਤੀਆਂ ਨੇ ਬਣਾਇਆ ਇਹ ਸ਼ਾਨਦਾਰ ਮੈਸੇਜਿੰਗ ਐਪ!
NEXT STORY