ਨਵੀਂ ਦਿੱਲੀ- ਆਈਬੇਰੀ ਆਕਸਸ ਆਰਾ ਏ1 ਸਮਾਰਟਫੋਨ ਭਾਰਤ 'ਚ ਲਾਂਚ ਹੋ ਗਿਆ ਹੈ। ਇਸ ਫੋਨ ਦੀ ਸਭ ਤੋਂ ਵੱਡੀ ਖਾਸਿਅਤ ਇਸ ਦਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਨੂੰ ਫਿਲਹਾਲ ਸਿਰਫ ਈ-ਬੇ ਇੰਡੀਆ ਜ਼ਰਿਏ ਵੇਚਿਆ ਜਾਵੇਗਾ। ਇਸ ਦੀ ਕੀਮਤ 9990 ਰੁਪਏ ਹੈ। ਆਈਬੇਰੀ ਆਕਸਸ ਆਰਾ ਏ1 ਡਿਊਲ ਸਿਮ ਸਪਰੋਟ ਕਰਦਾ ਹੈ ਅਤੇ ਐਂਡਰਾਇਡ 4.4.2 ਕਿਟਕੈਟ 'ਤੇ ਚੱਲਦਾ ਹੈ।
ਕੰਪਨੀ ਨੇ ਇਸ 'ਤੇ ਓ.ਟੀ.ਏ. (ਓਵਰ-ਦਿ-ਇਯਰ) ਜ਼ਰਿਏ ਅਪਡੇਟਸ ਦੇਣ ਦਾ ਵਾਅਦਾ ਕੀਤਾ ਹੈ। ਇਸ 'ਚ 540 ਗੁਣਾ 960 ਪਿਕਸਲ ਰੈਜੇਲਿਊਸ਼ਨ ਵਾਲੀ 5 ਇੰਚ ਦੀ ਡਿਸਪਲੇ ਹੈ। ਇਸ 'ਚ ਗੋਰਿਲਾ ਗਲਾਸ ਅਤੇ ਓ.ਜੀ.ਐਸ. ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। 1.4 ਗੀਗਾਹਾਰਟਜ਼ ਓਕਟਾਕੋਰ ਮੀਡੀਆਟੈਕ ਪ੍ਰੋਸੈਸਰ, ਏ.ਆਰ.ਐਮ. ਮਾਲੀ 405 ਐਮ.ਪੀ. ਜੀ.ਪੀ.ਯੂ. ਅਤੇ 1 ਜੀ.ਬੀ. ਰੈਮ ਹੈ। ਇਸ ਦਾ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜਿਸ ਨਾਲ ਫੁੱਲ ਐਚ.ਡੀ. ਵੀਡੀਓ ਸ਼ੂਟ ਕੀਤੀ ਜਾ ਸਕਦੀ ਹੈ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ 8 ਜੀ.ਬੀ. ਇੰਟਰਨਲ ਸਟੋਰੇਜ ਹੈ, ਜਿਸ ਨੂੰ64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਆਨਲਾਈਨ ਖਰੀਦਾਰਾਂ ਨੂੰ ਮਿਲੇ ਬਿਹਤਰ ਸੰਰਖਿਅਣ: ਪਾਸਵਾਨ
NEXT STORY