ਨਵੀਂ ਦਿੱਲੀ- ਕੇਂਦਰੀ ਖਾਧ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੀਵਾਲੀ ਤੋਂ ਪਹਿਲੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲੋਕ ਸੋਨੇ ਅਤੇ ਚਾਂਦੀ ਦੀ ਖਰੀਦ ’ਚ ਠਗੀ ਤੋਂ ਬਚ ਸਕਣ।
ਸ਼੍ਰੀ ਪਾਸਵਾਨ ਨੇ ਪੱਤਰਕਾਰਾਂ ਨੂੰ ਗੱਲਬਾਤ ’ਚ ਕਿਹਾ ਕਿ ਕਈ ਵਾਰ ਬਾਜ਼ਾਰ ’ਚ ਸਾਖ ਰੱਖਣ ਵਾਲੇ ਦੁਕਾਨਦਾਰ ਕੀਮਤੀ ਧਾਤ ਦੀ ਖਰੀਦ ’ਤੇ ਕੁਝ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਗਾਹਕ ਜਾਗਰੂਕਤਾ ਮੁਹਿੰਮ ਨਾਲ ਖਰੀਦ ਤੋਂ ਪਹਿਲੇ ਜਾਗਰੂਕ ਹੋ ਜਾਣਗੇ।
ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਹਾਲ ਮਾਰਕਿੰਗ ਦਾ ਮਾਮਲਾ ਅਜੇ ਵੀ ਲਟਕਿਆ ਹੋਇਆ ਹੈ।
ਸ਼੍ਰੀ ਪਾਸਵਾਨ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਫਲਿਪਕਾਰਟ ਅਤੇ ਸਨੈਪਡੀਲ ਦੀ ਆਨਲਾਈਨ ਵਿਕਰੀ ਨੂੰ ਲੈ ਕੇ ਮੰਤਰਾਲਾ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਉਪਭੋਗਤਾਵਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਸੁਚੇਤ ਹਨ।
8 ਮੈਗਾਪਿਕਸਲ ਫਰੰਟ ਕੈਮਰੇ ਵਾਲਾ ਆਈਬੇਰੀ ਆਕਸਸ ਆਰਾ ਏ1 ਲਾਂਚ
NEXT STORY