ਮੁੰਬਈ- ਦਰਾਮਦਕਾਰਾਂ ਵੱਲੋਂ ਡਾਲਰ ਦੀ ਗਾਹਕੀ ਦੇ ਕਾਰਨ ਅੰਤਰਬੈਂਕਿੰਗ ਮੁਦਰਾ ਬਾਜ਼ਾਰ ’ਚ ਚਾਰ ਸੈਸ਼ਨਾਂ ਦੀ ਤੇਜ਼ੀ ਤੋਂ ਬਾਅਦ ਸ਼ੁੱਕਰਵਾਰ ਨੂੰ ਰੁਪਿਆ 28 ਪੈਸੇ ਹੇਠਾਂ ਆ ਕੇ 61.32 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ।
ਪਿਛਲੇ ਸੈਸ਼ਨ ’ਚ ਲਗਭਗ ਦੋ ਮਹੀਨੇ ਦੀ ਸਭ ਤੋਂ ਵੱਡੀ ਇਕ ਰੋਜ਼ਾਂ ਬੜ੍ਹਤ (34 ਪੈਸੇ) ਦੇ ਨਾਲ ਇਹ 61.04 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸੈਸ਼ਨ ਦੇ ਸ਼ੁਰੂਆਤ ਵਿਚ ਰਪਿਆ 15 ਪੈਸੇ ਦੀ ਗਿਰਾਵਟ ਦੇ ਨਾਲ 61.19 ਰੁਪਏ ਪ੍ਰਤੀ ਡਾਲਰ ’ਤੇ ਦਬਾਅ ’ਚ ਖੁਲ੍ਹਿਆ। ਕਾਰੋਬਾਰ ਦੇ ਦੌਰਾਨ 61.10 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਅਤੇ 61.36 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਘੱਟ ਪੱਧਰ ਨੂੰ ਛੁਹੰਦਾ ਹੋਇਆ ਸੈਸ਼ਨ ਦੀ ਸਮਾਪਤੀ ’ਤੇ ਇਹ 61.32 ਰੁਪਏ ਪ੍ਰਤੀ ਡਾਲਰ ’ਤੇ ਬੰਦ ਹੋਇਆ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਅ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਦੇ ਕਾਰਨ ਰੁਪਿਆ ਡਿਗਿਆ ਹੈ। ਨਾਲ ਹੀ ਸ਼ੇਅਰ ਬਾਜ਼ਾਰ ਦੀ ਗਿਰਾਵਟ ਨਾਲ ਵੀ ਭਾਰਤੀ ਮੁਦਰਾ ’ਤੇ ਦਬਾਅ ਵਧਿਆ ਹੈ।
ਦੀਵਾਲੀ ’ਤੇ ਉਪਭੋਗਤਾ ਜਾਗਰੂਕਤਾ ਮੁਹਿੰਮ : ਪਾਸਵਾਨ
NEXT STORY