ਮੁੰਬਈ- ਕਰਵਾਚੌਥ ਔਰਤਾਂ ਦਾ ਤਿਉਹਾਰ ਹੈ ਅਤੇ ਇਹ ਵਰਤ ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਦੀਆਂ ਹਨ ਪਰ ਬਦਲਦੇ ਦੌਰ ਦੀ ਹਰ ਗੱਲ ਨਿਰਾਲੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ। ਦਰਅਸਲ ਮਸ਼ਹੂਰ ਟੀ.ਵੀ.ਐਕਟਰ ਅਤੇ ਅਦਾਕਾਰ ਜੈ ਭਾਨੁਸ਼ਾਲੀ ਆਪਣੀ ਪਤਨੀ ਮਾਹੀ ਲਈ ਵਰਤ ਰੱਖਣਗੇ। ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਜੈ ਭਾਨੁਸ਼ਾਲੀ ਇਸ ਸਾਲ ਖੁਦ ਇਹ ਬੀੜਾ ਉਠਾਉਣਗੇ। ਉਹ ਮਾਹੀ ਲਈ ਕਰਵਾਚੌਥ ਦਾ ਵਰਤ ਰੱਖਣਗੇ। ਜੈ ਦਾ ਕਹਿਣਾ ਹੈ ਕਿ ਮਾਹੀ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ। ਮੈਂ ਉਸ ਨੂੰ ਸਪੈਸ਼ਲ ਫੀਲ ਕਰਵਾਉਣਾ ਚਾਹੁੰਦਾ ਹਾਂ। ਇਸ ਲਈ ਕੁਝ ਵੱਖਰਾ ਕਰਨ ਦਾ ਇਰਾਦਾ ਰੱਖਦਾ ਹਾਂ। ਇਸ ਨੂੰ ਕਹਿੰਦੇ ਹਨ 'ਇਸ਼ਕ ਵਾਲਾ ਲਵ'।
ਮੈਨੂੰ ਕਿਹਾ ਗਿਆ ਸੀ ਮੈਂ ਸੈਕਸੀ ਨਹੀਂ ਹਾਂ: ਹੈਥਵੇ
NEXT STORY