ਮੁੰਬਈ- ਮਨੋਰੰਜਨ ਜਗਤ ਦੀ ਚਕਾਚੌਂਧ ਦੇ ਪਿੱਛੇ ਕਈ ਵਾਰ ਅਜਿਹੀਆਂ ਦਰਦਨਾਕ ਕਹਾਣੀਆਂ ਛਿਪੀਆਂ ਹੁੰਦੀਆਂ ਹਨ, ਜੋ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਅੱਜ ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ ਸੌਂਦਰਿਆ ਦੀ, ਜਿਸ ਨੇ ਅਮਿਤਾਭ ਬੱਚਨ ਨਾਲ ਫਿਲਮ 'ਸੂਰਿਆਵੰਸ਼ਮ' ਵਿੱਚ 'ਰਾਧਾ ਠਾਕੁਰ' ਦਾ ਯਾਦਗਾਰ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਆਪਣੀ ਪਛਾਣ ਬਣਾਈ ਸੀ।
ਡਾਕਟਰ ਬਣਨਾ ਚਾਹੁੰਦੀ ਸੀ 'ਸੂਰਿਆਵੰਸ਼ਮ' ਦੀ ਰਾਧਾ
ਬਹੁਤ ਘੱਟ ਲੋਕ ਜਾਣਦੇ ਹਨ ਕਿ ਸੌਂਦਰਿਆ ਅਦਾਕਾਰਾ ਨਹੀਂ ਬਲਕਿ ਇੱਕ ਡਾਕਟਰ ਬਣਨਾ ਚਾਹੁੰਦੀ ਸੀ। ਉਨ੍ਹਾਂ ਨੇ ਐੱਮ.ਬੀ.ਬੀ.ਐੱਸ. (MBBS) ਵਿੱਚ ਦਾਖ਼ਲਾ ਵੀ ਲੈ ਲਿਆ ਸੀ, ਪਰ ਪਹਿਲੇ ਸਾਲ ਦੌਰਾਨ ਹੀ ਫਿਲਮਾਂ ਦੀਆਂ ਪੇਸ਼ਕਸ਼ਾਂ ਕਾਰਨ ਉਨ੍ਹਾਂ ਨੇ ਪੜ੍ਹਾਈ ਵਿਚਾਲੇ ਛੱਡ ਦਿੱਤੀ ਅਤੇ ਸਿਨੇਮਾ ਜਗਤ ਵਿੱਚ ਕਦਮ ਰੱਖਿਆ। ਸੌਂਦਰਿਆ ਨੇ ਤੇਲਗੂ, ਤਮਿਲ, ਕੰਨੜ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਸੁਪਰਹਿੱਟ ਫਿਲਮਾਂ ਦਿੱਤੀਆਂ।
ਆਪਣੇ ਹੀ ਭਰਾ ਨਾਲ ਰਚਾਇਆ ਸੀ ਵਿਆਹ
ਸੌਂਦਰਿਆ ਦੀ ਨਿੱਜੀ ਜ਼ਿੰਦਗੀ ਵੀ ਕਾਫ਼ੀ ਚਰਚਾ ਵਿੱਚ ਰਹੀ। ਸਾਲ 2003 ਵਿੱਚ ਉਨ੍ਹਾਂ ਨੇ ਇੱਕ ਸਾਫਟਵੇਅਰ ਇੰਜੀਨੀਅਰ ਜੀ.ਐੱਸ. ਰਘੂ ਨਾਲ ਵਿਆਹ ਕਰਵਾਇਆ ਸੀ। ਰਘੂ ਉਨ੍ਹਾਂ ਦੇ ਬਚਪਨ ਦੇ ਦੋਸਤ ਅਤੇ ਰਿਸ਼ਤੇ ਵਿੱਚ ਮਾਮੇ ਦੇ ਪੁੱਤਰ (ਕਜ਼ਨ) ਸਨ।

ਸੌਂਦਰਿਆ ਦੇ ਕੈਰੀਅਰ ਅਤੇ ਜ਼ਿੰਦਗੀ ਦਾ ਅੰਤ ਬੇਹੱਦ ਦੁਖਦਾਈ ਰਿਹਾ
ਸਿਆਸਤ ਵਿੱਚ ਐਂਟਰੀ: ਸਾਲ 2004 ਵਿੱਚ ਉਹ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਸਨ।
ਦਰਦਨਾਕ ਮੌਤ: 17 ਅਪ੍ਰੈਲ 2004 ਨੂੰ ਇੱਕ ਚੋਣ ਰੈਲੀ ਲਈ ਜਾਂਦੇ ਸਮੇਂ ਉਨ੍ਹਾਂ ਦਾ 4-ਸੀਟਰ ਨਿੱਜੀ ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਅੱਗ ਲੱਗਣ ਕਾਰਨ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵੇਲੇ ਸੌਂਦਰਿਆ 7 ਮਹੀਨੇ ਦੀ ਗਰਭਵਤੀ ਸੀ। ਉਨ੍ਹਾਂ ਨੇ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਨਿਰਦੇਸ਼ਕ ਨੂੰ ਫੋਨ ਕਰਕੇ ਇਹ ਖੁਸ਼ਖਬਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਹੁਣ ਫਿਲਮਾਂ ਛੱਡ ਕੇ ਆਪਣੇ ਆਉਣ ਵਾਲੇ ਬੱਚੇ 'ਤੇ ਧਿਆਨ ਦੇਣਾ ਚਾਹੁੰਦੇ ਹਨ।
ਮੌਤ ਤੋਂ ਬਾਅਦ ਜਾਇਦਾਦ 'ਤੇ ਹੋਇਆ ਵੱਡਾ ਵਿਵਾਦ
ਸੌਂਦਰਿਆ ਨੇ ਆਪਣੀ ਮੌਤ ਤੋਂ ਦੋ ਮਹੀਨੇ ਪਹਿਲਾਂ ਹੀ ਇੱਕ ਵਸੀਅਤ ਤਿਆਰ ਕਰਵਾਈ ਸੀ, ਜਿਸ ਵਿੱਚ ਹੈਦਰਾਬਾਦ ਅਤੇ ਬੈਂਗਲੁਰੂ ਦੀ ਜਾਇਦਾਦ ਪਰਿਵਾਰਕ ਮੈਂਬਰਾਂ ਵਿੱਚ ਵੰਡੀ ਗਈ ਸੀ। ਹਾਲਾਂਕਿ, ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਭਾਬੀ ਨੇ ਪਤੀ ਅਤੇ ਸੱਸ 'ਤੇ ਜਾਇਦਾਦ ਲਈ ਕੇਸ ਕਰ ਦਿੱਤਾ ਸੀ, ਜੋ ਲਗਭਗ 11-12 ਸਾਲਾਂ ਬਾਅਦ ਸੁਲਝਿਆ।
ਦੱਸਣਯੋਗ ਹੈ ਕਿ ਸੌਂਦਰਿਆ ਦਾ ਦਿਲ ਬਹੁਤ ਨੇਕ ਸੀ ਅਤੇ ਉਨ੍ਹਾਂ ਨੇ ਅਨਾਥ ਬੱਚਿਆਂ ਲਈ ਤਿੰਨ ਅਜਿਹੇ ਸਕੂਲ ਖੋਲ੍ਹੇ ਸਨ ਜਿੱਥੇ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਸੀ।
'ਲੱਗਦਾ ਸੀ ਜਿਵੇਂ ਕੋਈ ਮੇਰਾ ਗਲਾ...', ਕਰੀਅਰ ਦੇ ਸ਼ੁਰੂਆਤੀ ਦੌਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ ਮਾਲਿਨੀ
NEXT STORY