ਨਵੀਂ ਦਿੱਲੀ- ਸਲੋਵਾਕੀਆ ਦੀ ਇਕ ਫਰਮ ਨੇ ਉੱਡਣ ਵਾਲੀ (ਏਅਰੋਮੋਬਿਲ) ਕਾਰ ਦਾ ਫਾਰਮੂਲਾ ਪੇਸ਼ ਕੀਤਾ ਹੈ। ਇਸ ਕਾਰ 'ਚ ਹਵਾਈ ਜਹਾਜ਼ ਅਤੇ ਮੋਟਰ ਕਾਰ ਦੀ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਕੰਪਨੀ ਦੇ ਅਧਿਕਾਰੀ ਟੈਟੀਆਨਾ ਬੀਬਰ ਅਨੁਸਾਰ ਇਸ ਕਾਰ ਦਾ ਡਿਜ਼ਾਈਨ ਕਾਫੀ ਹੱਦ ਤਕ ਹਵਾਈ ਜਹਾਜ਼ ਦੀ ਤਰ੍ਹਾਂ ਹੋਵੇਗਾ।
ਕੰਪਨੀ ਆਪਣੀ ਇਸ ਕਾਰ ਨੂੰ ਆਗਾਮੀ 29 ਅਕਤੂਬਰ ਨੂੰ ਪਾਇਨਿਅਰ ਫੈਸਟੀਵਲ 'ਚ ਪੇਸ਼ ਕਰੇਗੀ। ਕਾਰ ਦੀ ਖਾਸ ਗੱਲ ਹੈ ਕਿ ਉੱਡਣ ਸਮੇਂ ਇਸ ਦੇ ਖੰਬ ਵੀ ਫੋਲਡ ਹੋ ਸਕਣਗੇ। ਕਾਰ 'ਚ ਇਕ ਬਾਰ ਇਹ 430 ਮੀਲ ਦੀ ਦੂਰੀ ਤੈਅ ਕਰ ਸਕੇਗੀ। ਇਸ ਦੀ ਹਵਾ 'ਚ ਵੱਧ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ, ਜਦਕਿ ਸੜਕ 'ਤੇ ਇਸ ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾਂ ਦੱਸੀ ਜਾ ਰਹੀ ਹੈ।
ਮੁਕਤ ਵਪਾਰ ਸਮਝੌਤੇ ਦੀ ਸਮੀਖਿਆ ਲਗਭਗ ਪੂਰੀ : ਸੀਤਾਰਮਨ
NEXT STORY