ਤਰਨਤਾਰਨ-ਇੱਥੋਂ ਦੇ ਸਿਵਲ ਹਸਪਤਾਲ 'ਚ ਇਕ ਗਰਭਵਤੀ ਔਰਤ ਨੂੰ ਭਰਤੀ ਨਾ ਕਰਨ ਵਾਲੇ ਡਾਕਟਰ ਨੂੰ ਇਸ ਦਾ ਮੁੱਲ ਚੁਕਾਉਣਾ ਪੈ ਗਿਆ ਹੈ ਕਿਉਂਕਿ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ 'ਚ ਆਈ ਗਰਭਵਤੀ ਔਰਤ ਨੂੰ ਭਰਤੀ ਨਾ ਕਰਨ ਵਾਲੇ ਡਾਕਟਰ ਨੂੰ ਸਸਪੈਂਡ ਕਰ ਦਿੱਤਾ।
ਜਾਣਕਾਰੀ ਮੁਤਾਬਕ ਪਿੰਡ ਵੇਈਂਪੁਰ ਦੇ ਜਸਵੰਤ ਸਿੰਘ ਦੀ ਪਤਨੀ ਜਸਬੀਰ ਕੌਰ ਨੂੰ ਪਹਿਲਾਂ ਡਿਲਵਰੀ ਲਈ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਜਦੋਂ ਉਹ ਸਿਵਲ ਹਸਪਤਾਲ ਪਹੁੰਚੇ ਤਾਂ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਸ ਨੂੰ ਭਰਤੀ ਕਰਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਸ 'ਚ ਖੂਨ ਬਹੁਤ ਘੱਟ ਹੈ, ਇਸ ਲਈ ਪਰਿਵਾਰ ਵਾਲੇ ਔਰਤ ਨੂੰ ਦੂਜੇ ਹਸਪਤਾਲ ਲੈ ਜਾਣ।
ਇਸ ਤੋਂ ਤੁਰੰਤ ਬਾਅਦ ਹੀ ਜਸਬੀਰ ਕੌਰ ਨੇ ਹਸਪਤਾਲ ਦੇ ਬਾਹਰ ਖੁੱਲ੍ਹੇ 'ਚ ਹੀ ਬੱਚੀ ਨੂੰ ਜਨਮ ਦੇ ਦਿੱਤਾ, ਜਿਸ ਤੋਂ ਬਾਅਦ ਸਿਹਤ ਮੰਤਰੀ ਨੇ ਡਾਕਟਰ ਨੂੰ ਸਸਪੈਂਡ ਕਰ ਦਿੱਤਾ। ਉਨ੍ਹਾਂ ਕਿਹਾ ਹਸਪਤਾਲ 'ਚ ਡਿਲਵਰੀ ਲਈ ਆਈਆਂ ਔਰਤਾਂ ਨੂੰ ਲੈ ਕੇ ਵਰਤੀ ਜਾ ਰਹੀ ਲਾਪਰਵਾਹੀ ਕਦੇ ਬਰਦਾਸ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਤਰਨਤਾਰਨ ਦੇ ਐੱਸ. ਐੱਮ. ਓ. ਡਾ. ਸ਼ਮਸ਼ੇਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਅਕਾਲੀਆਂ ਨੂੰ ਮੂੰਹ ਨਹੀਂ ਲਗਾ ਰਹੇ ਹਰਿਆਣਾ ਦੇ ਵੋਟਰ : ਭੱਠਲ
NEXT STORY