ਮੁਕੇਰੀਆਂ (ਨਾਗਲਾ): ਮੁਕੇਰੀਆਂ ਪੁਲਸ ਵੱਲੋਂ ਚੌਥੇ ਦਿਨ ਹੀ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਕਾਤਲ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਤਲ ਦਾ ਸ਼ਿਕਾਰ ਹੋਈ ਲੜਕੀ ਦੇ ਭਰਾ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਉਸ ਦੀ ਮ੍ਰਿਤਕ ਭੈਣ ਰੁਬੀਨਾ ਖਾਤੂਨ (33) ਦਾ ਵਿਆਹ ਲਗਭਗ 12 ਸਾਲ ਪਹਿਲਾਂ ਜਹਾਦਉਲ ਇਸਲਾਮ ਪੁੱਤਰ ਮੁਸਲਮੂਦੀਨ ਅਹਿਮਦ ਵਾਸੀ ਪਿੰਡ ਮਲਿਕਪਾਰਾ ਥਾਣਾ ਚਾਚਲ ਜਿਲਾ ਮਾਲਦਾ ਪੱਛਮੀ ਬੰਗਾਲ ਨਾਲ ਹੋਈ ਸੀ। ਉਸ ਦੇ 2 ਬੱਚੇ ਹਨ। ਉਸ ਦੀ ਭੈਣ ਰੁਬੀਨਾ ਖਾਤੂਨ ਆਪਣੇ ਪਤੀ ਅਤੇ ਬੱਚਿਆਂ ਨਾਲ ਕਰੀਬ 5 ਸਾਲਾਂ ਤੋਂ ਫੱਤੂਵਾਲ ਰੋਡ ਮੁਕੇਰੀਆਂ ਵਿਖੇ ਕਿਰਾਏ ਦੇ ਪਲਾਟ ਵਿਚ ਇਕ ਝੁੱਗੀ ਚ ਰਹਿ ਰਹੇ ਹਨ ਅਤੇ ਪਿੰਡ ਮਹਿਉਦੀਨਪੁਰ ਦਲੇਲ ਵਿਚ ਗਲੀਆਂ ਨਾਲੀਆਂ ਦੀ ਸਫਾਈ ਅਤੇ ਕੂੜਾ ਚੁੱਕਣ ਦਾ ਕੰਮ ਕਰਦੇ ਹਨ।
ਉਸ ਨੇ ਦੱਸਿਆ ਕਿ 5 ਨਵੰਬਰ ਨੂੰ ਉਸ ਦੇ ਜੀਜੇ ਜਹਾਦਉਲ ਇਸਲਾਮ ਨੇ ਫੋਨ ਕਰਕੇ ਦੱਸਿਆ ਕੇ ਰੁਬੀਨਾ ਖਾਤੂਨ ਨਹੀਂ ਮਿਲ ਰਹੀ, ਪਤਾ ਨਹੀਂ ਕਿੱਧਰ ਚਲੇ ਗਈ ਹੈ। ਉਨ੍ਹਾਂ ਨੂੰ ਜਹਾਦਉਲ ਇਸਲਾਮ ਦੀਆਂ ਗੱਲਾਂ 'ਤੇ ਸ਼ੱਕ ਹੋਇਆ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਉਸ ਨੇ ਦੱਸਿਆ ਕਿ 5 ਨਵੰਬਰ ਨੂੰ ਜਦੋਂ ਉਹ ਦੋਵੇਂ ਪਤੀ ਪਤਨੀ ਕੂੜੇ ਦੀ ਰੇਹੜੀ ਭਰ ਕੇ ਪਿੰਡ ਮਹਿਉਦੀਨਪੁਰ ਦਲੇਲ ਦੀ ਗਰਾਉਂਡ ਦੇ ਨਜ਼ਦੀਕ ਕੂੜਾ ਸੁੱਟਣ ਲਈ ਗਏ ਤਾਂ ਉਸ ਨੇ ਹੀ ਆਪਣੀ ਪਤਨੀ ਰੁਬੀਨਾ ਖਾਤੂਨ ਨੂੰ ਕਮਾਦ ਦੇ ਖੇਤ ਵਿਚ ਲਿਜਾ ਕੇ ਉਸ ਦਾ ਗਲਾ ਆਪਣੇ ਗਮਛੇ ਨਾਲ ਦਬਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਥਾਣਾ ਮੁਖੀ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਕਰਵਾ ਕੇ ਮੌਕੇ ਤੇ ਖਿਸਕ ਗਿਆ ਸੀ। ਜਿਸ ਨੂੰ ਪੁਲਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ।
ਸੜਕ ਹਾਦਸੇ 'ਚ ਮੁੰਡੇ ਦੀ ਦਰਦਨਾਕ ਮੌਤ! ਪਰਿਵਾਰ ਵੱਲੋਂ ਇਨਸਾਫ਼ ਮਿਲਣ ਤਕ ਸਸਕਾਰ ਨਾ ਕਰਨ ਦਾ ਐਲਾਨ
NEXT STORY