ਅੰਮ੍ਰਿਤਸਰ (ਅਰੁਣ)-ਥਾਣਾ ਛੇਹਰਟਾ ਅਧੀਨ ਪੈਂਦੇ ਖੇਤਰ ਧੱਕਾ ਕਲੋਨੀ 'ਚ ਐਤਵਾਰ ਸਵੇਰੇ ਇਕ ਨਵਵਿਆਹੀ ਲੜਕੀ ਵੱਲੋਂ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ.ਸੀ.ਪੀ. ਵੈਸਟ ਅਮਨਦੀਪ ਸਿੰਘ ਬਰਾੜ, ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ। ਪੁਲਸ ਸੂਤਰਾਂ ਮੁਤਾਬਕ ਜਲੰਧਰ ਵਾਸੀ ਮਨਿੰਦਰ ਕੌਰ ਜਿਸਦਾ ਡੇਢ ਸਾਲ ਪਹਿਲਾਂ ਧੱਕਾ ਕਲੋਨੀ ਵਾਸੀ ਹਰਸ਼ ਕੁਮਾਰ ਉਰਫ ਗੋਪੀ ਨਾਲ ਪ੍ਰੇਮ ਵਿਆਹ ਹੋਇਆ ਸੀ। 7-8 ਮਹੀਨੇ ਪਹਿਲਾਂ ਹੀ ਉਸਦਾ ਪਤੀ ਹਰਸ਼ ਦੁਬਈ ਗਿਆ ਸੀ ਅਤੇ ਉਸਦਾ ਪਿਤਾ ਵੀ ਦੁਬਈ ਹੀ ਰਹਿੰਦਾ ਸੀ। ਇਥੇ ਘਰ ਵਿਚ ਮਨਿੰਦਰ ਆਪਣੀ ਸੱਸ ਤੇ ਛੋਟੇ ਦਿਓਰ ਨਾਲ ਰਹਿ ਰਹੀ ਸੀ।
ਐਤਵਾਰ ਸਵੇਰੇ ਲਗਭਘ 11 ਵਜੇ ਪਰਿਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਦਰਵਾਜ਼ਾ ਖੜਕਾਉਣ 'ਤੇ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਮਨਿੰਦਰ ਕੌਰ ਦੀ ਲਾਸ਼ ਗਾਰਡਰ ਨਾਲ ਲਟਕ ਰਹੀ ਸੀ। ਮ੍ਰਿਤਕਾ ਵੱਲੋਂ ਮਰਨ ਤੋਂ ਪਹਿਲਾਂ ਆਪਣੇ ਕੋਲ ਲਿਖ ਕੇ ਰੱਖੇ ਸੁਸਾਈਡ ਨੋਟ 'ਚ ਉਸਨੇ ਲਿਖਿਆ ਕਿ ਉਸਦੀ ਮੌਤ ਦਾ ਕੋਈ ਵੀ ਨਾਂ ਹੀ ਸਹੁਰੇ ਪਰਿਵਾਰ ਅਤੇ ਨਾ ਹੀ ਪੇਕੇ ਪਰਿਵਾਰ ਦਾ ਕੋਈ ਵੀ ਮੈਂਬਰ ਕਸੂਰਵਾਰ ਨਹੀਂ ਹੈ ਅਤੇ ਉਹ ਸਾਰਿਆਂ ਨੂੰ ਬੇਹੱਦ ਪਿਆਰ ਕਰਦੀ ਹੈ। ਸਹੁਰਾ ਪਰਿਵਾਰ ਅਤੇ ਉਸਦਾ ਪਤੀ ਵੀ ਉਸਨੂੰ ਲੋੜੋਂ ਤੋਂ ਵੱਧ ਪਿਆਰ ਕਰਦਾ ਹੈ। ਇਸ ਲਈ ਇੰਨ੍ਹਾਂ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।
ਰੋਜ਼ ਡਾਇਰੀ ਲਿਖਣ ਦੀ ਸ਼ੌਕੀਨ ਸੀ : ਪੁਲਸ ਵੱਲੋਂ ਮ੍ਰਿਤਕਾ ਦੀ ਇਕ ਡਾਇਰੀ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਮ੍ਰਿਤਕਾ ਜੋ ਹਰ ਰੋਜ਼ ਡਾਇਰੀ ਲਿਖਣ ਦੀ ਸ਼ੌਕੀਨ ਸੀ ਅਤੇ ਉਸ ਵੱਲੋਂ ਇਕ ਦਿਨ ਦੇ ਲੇਖ ਵਿਚ ਇਹ ਗਿਲਾ ਲਿਖ ਕੇ ਜ਼ਾਹਰ ਕੀਤਾ ਸੀ ਕਿ ਬੇਸ਼ੱਕ ਉਸ ਵੱਲੋਂ ਕਰਵਾਏ ਗਏ ਪ੍ਰੇਮ ਵਿਆਹ ਤੋਂ ਉਹ ਖੁਸ਼ ਹੈ ਪਰ ਇਸ ਵਿਆਹ ਨਾਲ ਉਸਦੇ ਭਰਾਵਾਂ ਤੇ ਮਾਪਿਆਂ ਜਿੰਨ੍ਹਾਂ ਨੂੰ ਉਹ ਬੇਇਨਤਹਾ ਪਿਆ ਕਰਦੀ ਸੀ ਉਸ ਕੋਲੋਂ ਛੁੱਟ ਗਏ ਹਨ। ਥਾਣਾ ਮੁਖੀ ਹਰੀਸ਼ ਬਹਿਲ ਨੇ ਦੱਸਿਆ ਕਿ ਪੁਲਸ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਉਡੀਕ ਕਰ ਰਹੀ ਹੈ ਅਤੇ ਪੂਰੀ ਜਾਂਚ ਮਗਰੋਂ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹੈਰੋਇਨ ਤੇ ਸ਼ਰਾਬ ਸਣੇ 2 ਕਾਬੂ
NEXT STORY