ਅੰਮ੍ਰਿਤਸਰ, (ਅਰੁਣ)-ਥਾਣਾ ਸਿਵਲ ਲਾਈਨ ਅਧੀਨ ਪੈਂਦੇ ਖੇਤਰ ਇਮਲੀ ਵਿਹੜਾ ਦੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮੱਖਣ ਪੁੱਤਰ ਰਾਮਫੇਰ ਜੂਆ ਖੇਡਣ ਦਾ ਆਦੀ ਸੀ ਅਤੇ ਰਾਤ ਜੂਆ ਖੇਡਣ ਗਿਆ ਅਤੇ ਹਾਰ ਜਾਣ ਮਗਰੋਂ ਵਾਪਸ ਘਰ ਆ ਕੇ ਹੋਰ ਪੈਸਿਆਂ ਦੀ ਮੰਗ ਕਰਨ ਲੱਗ ਪਿਆ ਅਤੇ ਰਕਮ ਨਾ ਮਿਲਣ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੁਰਗਿਆਣਾ ਚੌਕੀ ਇੰਚਾਰਜ ਸਤੀਸ਼ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਵਿਚ ਕੀਤੀ ਛਾਣਬੀਣ ਦੌਰਾਨ ਮੌਤ ਦਾ ਕਾਰਨ ਜ਼ਿਆਦਾ ਸ਼ਰਾਬ ਪੀਣਾ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।
ਟਾਟਾ ਮੈਜ਼ਿਕ ਤੇ ਕਾਰ ਦੀ ਟੱਕਰ 'ਚ 1 ਦੀ ਮੌਤ
NEXT STORY