ਬਨੂੰੜ, (ਗੁਰਪਾਲ)-ਬਨੂੰੜ ਨੇੜੇ ਪੈਂਦੇ ਕਸਬਾ ਮਾਣਕਪੁਰ ਤੋਂ ਬੀਰੋਮਾਜਰੀ ਨੂੰ ਜਾਂਦੇ ਮਾਰਗ 'ਤੇ ਇਕ ਟਾਟਾ ਮੈਜ਼ਿਕ ਅਤੇ ਕਾਰ ਦੀ ਟੱਕਰ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਣਕਾਰੀ ਅਨੁਸਾਰ ਬੀਤੀ ਰਾਤ ਇਕ ਇੰਡੀਕਾ ਕਾਰ ਪੀ ਬੀ 65 ਪੀ 7 7918 'ਚ ਸਵਾਰ ਦੋ ਵਿਅਕੀਆਂ ਅਤੇ ਦੋ ਔਰਤਾਂ ਬੀਰੋਮਾਜਰੀ ਤੋਂ ਕਸਬਾ ਮਾਣਕਪੁਰ ਵੇਲ ਆ ਰਹੇ ਸਨ, ਜਦੋਂ ਉਹ ਕਾਰ ਮਾਣਕਪੁਰ ਦੇ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਟਾਟਾ ਮੈਜ਼ਿਕ ਪੀ ਬੀ 12 ਈ 7253 ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਨਾਲ ਕਾਰ 'ਚ ਸਵਾਰ ਦਲਵੀਰ ਸਿੰਘ ਪੁੱਤਰ ਮਾਘੀ ਰਾਤ ਪਿੰਡ ਮਾਣਕਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਾਰ ਵਿਚ ਸਵਾਰ ਦੂਜਾ ਵਿਅਕਤੀ ਅਲੀਸ਼ੇਰ ਪੁੱਤਰ ਵਾਸੀ ਕਰੈਣਾ ਜ਼ਿਲਾ ਫਤਿਹਗੜ੍ਹ ਸਾਹਿਬ ਗੰਭੀਰ ਜ਼ਖ਼ਮੀ ਹੋ ਗਿਆ।
ਜਿਸ ਨੂੰ ਚੁੱਕ ਕੇ ਗਿਆਨ ਸਾਗਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕਾਰ ਵਿਚ ਸਵਾਰ ਦੋਵੇਂ ਔਰਤਾਂ ਵਾਲ-ਵਾਲ ਬਚ ਗਈਆਂ। ਏ.ਐਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਟਾਟਾ ਮੈਜ਼ਿਕ ਦੇ ਡਰਾਈਵਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜੋ ਮੌਕੇ ਤੋਂ ਫਰਾਰ ਹੋ ਗਿਆ ਸੀ। ਉਸ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਨੂੰ ਕੰਗਾਲ ਕਰਨ ਵਾਲੇ ਬਾਦਲ ਪਰਿਵਾਰ ਦੀਆਂ ਨਜ਼ਰਾਂ ਹੁਣ ਹਰਿਆਣਾਂ 'ਤੇ : ਬਿੱਟੂ
NEXT STORY