ਲੁਧਿਆਣਾ, (ਹਿਤੇਸ਼)-ਸਰਕਾਰ ਨੇ ਦਫਤਰਾਂ 'ਚ ਲੋਕਾਂ ਦੇ ਕੰਮਕਾਜ ਬਿਨਾਂ ਪ੍ਰੇਸ਼ਾਨੀ ਤੋਂ ਹੋਣਾ ਯਕੀਨੀ ਬਣਾਉਣ ਦੇ ਨਾਂ 'ਤੇ ਰਾਈਟ ਟੂ ਸਰਵਿਸ ਐਕਟ ਲਾਗੂ ਕਰਕੇ ਸੁਵਿਧਾ ਸੈਂਟਰ ਖੋਲ੍ਹੇ ਹੋਏ ਹਨ, ਜਿਥੇ ਆਉਣ ਵਾਲੇ ਆਵੇਦਨਾਂ 'ਤੇ ਤੈਅ ਸਮੇਂ 'ਚ ਕਾਰਵਾਈ ਨਾ ਹੋਣ 'ਤੇ ਸੰਬੰਧਿਤ ਅਫਸਰਾਂ ਦੇ ਖਿਲਾਫ ਕਾਰਵਾਈ ਦਾ ਪ੍ਰਬੰਧ ਵੀ ਹੈ ਪਰ ਇੰਪਰੂਵਮੈਂਟ ਟਰੱਸਟ 'ਚ ਹਾਲਾਤ ਇਸ ਦੇ ਬਿਲਕੁਲ ਉਲਟ ਹਨ, ਜਿਥੇ ਸ਼ਹੀਦ ਭਗਤ ਸਿੰਘ ਨਗਰ 'ਚ ਸਿਟੀ ਸੈਂਟਰ ਸਕੀਮ 'ਚ ਆਈ ਜਗ੍ਹਾ ਦੇ ਬਦਲੇ ਪਲਾਟਾਂ ਦੀ ਅਲਾਟਮੈਂਟ ਦਾ 32 ਸਾਲ ਤੋਂ ਲਟਕ ਰਿਹਾ ਮੁੱਦਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਆਦੇਸ਼ਾਂ ਦੇ ਬਾਵਜੂਦ ਵੀ ਹੱਲ ਨਹੀਂ ਹੋਇਆ।
ਇਸ ਸੰਬੰਧੀ ਅਲਾਟੀਆਂ ਡਾ. ਸਤੀਸ਼ ਥੰਮਣ, ਰਣਜੀਤ ਸਿੰਘ, ਰਾਜਿੰਦਰ ਵਿਰਕ, ਦਵਿੰਦਰ ਰੇਹਾਨ, ਵੀਨਾ ਰਾਣੀ, ਸੁਲੱਖਣ ਬੱਲ, ਰਘੁਬੀਰ ਕੌਰ, ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਟਰੱਸਟ ਨੇ 1982 'ਚ ਜੋ ਆਵੇਦਨ ਮੰਗੇ ਸਨ, ਉਨ੍ਹਾਂ 'ਤੇ 1999 'ਚ ਜਾ ਕੇ ਡ੍ਰਾਅ ਕੱਢਿਆ ਗਿਆ ਪਰ ਬਾਅਦ 'ਚ ਉਸ ਜਗ੍ਹਾ 'ਤੇ ਸਿਟੀ ਸੈਂਟਰ ਵਿਕਸਿਤ ਕਰਨ ਦਾ ਪ੍ਰਸਤਾਵ ਬਣ ਗਿਆ, ਜਿਸ 'ਤੇ ਟਰੱਸਟ ਵਲੋਂ ਅਲਾਟੀਆਂ ਨੂੰ ਕਿਸੇ ਹੋਰ ਜਗ੍ਹਾ ਪਲਾਟ ਦੇਣ ਦਾ ਪ੍ਰਸਤਾਵ ਪਾਸ ਕੀਤਾ, ਜਿਸ ਨੂੰ ਸਰਕਾਰ ਦੀ ਮਨਜ਼ੂਰੀ ਵੀ ਮਿਲ ਗਈ। ਉਸ ਦੇ ਆਧਾਰ 'ਤੇ ਟਰੱਸਟ ਨੇ ਕਈ ਲੋਕਾਂ ਦੇ ਵੈਕਲਪਿਕ ਡ੍ਰਾਅ ਵੀ ਕੱਢ ਦਿੱਤੇ, ਜਿਸ ਦੇ ਬਾਅਦ 114 ਲੋਕ ਹਾਲੇ ਬਾਕੀ ਰਹਿੰਦੇ ਹਨ, ਜਿਨ੍ਹਾਂ 'ਚੋਂ ਕਈ ਅਦਾਲਤ ਦੀ ਸ਼ਰਨ ਵਿਚ ਗਏ ਤੇ ਟਰੱਸਟ ਨੇ ਬਹਾਨੇਬਾਜ਼ੀ 'ਚ ਕਈ ਸਾਲ ਕੱਢ ਦਿੱਤੇ। ਫਿਰ ਉਥੋਂ ਸਖਤ ਆਦੇਸ਼ ਮਿਲਣ 'ਤੇ ਟਰੱਸਟ ਨੇ 17 ਸਤੰਬਰ ਤੇ 30 ਅਕਤੂਬਰ 2012 ਨੂੰ ਬਾਕੀ ਆਵੇਦਕਾਂ ਦੇ ਡ੍ਰਾਅ ਵੀ ਕੱਢ ਦਿੱਤੇ, ਜਿਨ੍ਹਾਂ ਨੂੰ ਅਲਾਟਮੈਂਟ ਪੱਤਰ ਜਾਰੀ ਨਹੀਂ ਕੀਤੇ।
ਇਸ ਬਾਰੇ ਅਲਾਟੀਆਂ ਨੇ ਟਰੱਸਟ ਦੇ ਚੇਅਰਮੈਨਾਂ ਸਰੁਤੀ ਸਿੰਘ, ਰਾਹੁਲ ਤਿਵਾੜੀ, ਰਾਕੇਸ਼ ਵਰਮਾ, ਸੁਪ੍ਰੀਤ ਗੁਲਾਟੀ ਨੂੰ ਕਈ ਵਾਰ ਮਿਲਣ ਦੇ ਬਾਅਦ ਇਸ ਸਾਲ ਜਨਵਰੀ 'ਚ ਸੀ. ਐੱਮ. ਦੇ ਨਾਂ ਡੀ. ਸੀ. ਰਜਤ ਅਗਰਵਾਲ ਨੂੰ ਮੰਗ ਪੱਤਰ ਸੌਂਪ ਕੇ ਟਰੱਸਟ ਨੇ ਜੋ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਭੇਜਿਆ, ਉਹ ਚੰਡੀਗੜ੍ਹ 'ਚ ਹੀ ਰੁਕਿਆ ਪਿਆ ਹੈ, ਜਿਸ ਦੇ ਬਾਅਦ ਇਕ ਵਾਰ ਰੱਦ ਹੋਣ 'ਤੇ ਟਰੱਸਟ ਵਲੋਂ ਅਕਤੂਬਰ 2013 'ਚ ਦੁਬਾਰਾ ਪ੍ਰਸਤਾਵ ਪਾਸ ਕਰਕੇ ਭੇਜਿਆ ਗਿਆ, ਜਿਸ ਦਾ ਵੀ ਉਹੀ ਹਾਲ ਹੈ ਤਾਂ ਹੁਣ ਉਨ੍ਹਾਂ ਲੋਕਾਂ ਨੇ ਸੁਖਬੀਰ ਦੇ ਸੰਗਤ ਦਰਸ਼ਨ 'ਚ ਗੁਹਾਰ ਲਗਾਈ ਜਿਥੇ ਡਿਪਟੀ ਸੀ. ਐੱਮ. ਦੇ ਪ੍ਰਿੰਸੀਪਲ ਸੈਕਟਰੀ ਪੀ. ਐੱਸ. ਔਜਲਾ ਨੇ ਮੌਕੇ 'ਤੇ ਹੀ ਸੈਕਟਰੀ ਲੋਕਲ ਬਾਡੀਜ਼ ਨੂੰ ਪੈਂਡਿੰਗ ਮਾਮਲਾ ਇਕ ਮਹੀਨੇ 'ਚ ਹੱਲ ਕਰਨ ਨੂੰ ਕਿਹਾ।
ਇਹ ਡੈੱਡਲਾਈਨ 10 ਅਕਤੂਬਰ ਨੂੰ ਖਤਮ ਹੋ ਚੁੱਕੀ ਹੈ। ਜਿਸ ਮਾਮਲੇ 'ਚ ਅਲਾਟੀਆਂ ਨੇ ਸੀ. ਐੱਮ. ਨੂੰ ਤਾਜ਼ਾ ਪੱਤਰ ਭੇਜ ਕੇ ਰਿਟਾਇਰ ਜੱਜ ਦੀ ਅਗਵਾਈ 'ਚ ਐੱਸ. ਆਈ. ਟੀ. ਬਣਾ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਉਸ ਨਾਲ 31 ਸਾਲ ਪੁਰਾਣੇ ਮਾਮਲੇ ਦੇ ਪ੍ਰਸਤਾਵ ਨੂੰ 2 ਸਾਲ ਤੋਂ ਲਟਕਾ ਕੇ ਰੱਖਣ ਦੇ ਜ਼ਿੰਮੇਵਾਰ ਅਫਸਰਾਂ ਦੀ ਸ਼ਨਾਖਤ ਕਰਕੇ ਕਾਰਵਾਈ ਕੀਤੀ ਜਾਵੇ, ਜੋ ਲੋਕ ਸਰਕਾਰ ਦੇ ਆਦੇਸ਼ਾਂ ਦੀ ਪ੍ਰਵਾਹ ਨਹੀਂ ਕਰਦੇ।
'ਚੌਧਰੀ ਸਾਹਿਬ! ਬਾਦਲ ਸਰਕਾਰ 'ਚ ਧੱਕਾ ਵੀ ਸਾਡੇ ਨਾਲ ਤੇ ਪਰਚਾ ਵੀ ਸਾਡੇ 'ਤੇ ਹੁੰਦੈ'
NEXT STORY