ਜਲੰਧਰ, (ਵਰਿਆਣਾ)-''ਚੌਧਰੀ ਸਾਹਿਬ! ਬਾਦਲ ਸਰਕਾਰ ਵਿਚ ਧੱਕਾ ਵੀ ਸਾਡੇ ਨਾਲ ਹੁੰਦਾ ਹੈ ਅਤੇ ਉਲਟਾ ਪਰਚੇ ਵੀ ਸਾਡੇ 'ਤੇ ਨਾਜਾਇਜ਼ ਕੀਤੇ ਜਾ ਰਹੇ ਹਨ, ਇਹ ਸਰਕਾਰ ਇਕ ਤਰ੍ਹਾਂ ਨਾਲ ਤਾਨਾਸ਼ਾਹੀ ਦਿਖਾਈ ਦੇ ਰਹੀ ਹੈ ।'' ਉਕਤ ਰੋਸ ਭਰੇ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਗਿੱਲਾਂ ਵਿਖੇ ਹਲਕਾ ਕਰਤਾਰਪੁਰ ਬਲਾਕ-2 ਦੇ ਕਾਂਗਰਸੀ ਵਰਕਰਾਂ ਦੀ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਵਰਕਰਾਂ ਨੇ ਕੀਤਾ ।
ਵਰਕਰਾਂ ਨੇ ਕਿਹਾ ਕਿ ਹਰ ਪਾਸੇ ਭਿਸ਼ਟਾਚਾਰ, ਅਨਿਆਂ ਪ੍ਰਧਾਨ ਹੈ ਅਤੇ ਪੰਜਾਬ ਦੀ ਜਨਤਾ ਬੇਹੱਦ ਦੁਖੀ ਪ੍ਰੇਸ਼ਾਨ ਹੈ । ਇਸ ਮੌਕੇ ਚੌਧਰੀ ਜਗਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਅਜਿਹੀ ਪਾਰਟੀ ਹੈ, ਜੋ ਲੋਕ ਹਿੱਤਾਂ ਲਈ ਕੰਮ ਕਰਦੀ ਹੈ । ਉਨ੍ਹਾਂ ਕਿਹਾ ਕਿ ਸਾਡੀ ਆਪਸੀ ਏਕਤਾ ਉਨ੍ਹਾਂ ਦੀ ਹਰ ਮਾੜੀ ਨੀਤੀ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ। ਇਸ ਲਈ ਪੂਰੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਨੇ ਕਈ ਵਰਕਰਾਂ ਨੂੰ ਅਹੁਦੇ ਦੇ ਕੇ ਨਵਾਜਿਆ ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਬਲਾਕ ਸੰਮਤੀ ਮੈਂਬਰ ਰਘੁਬੀਰ ਸਿੰਘ ਗਿੱਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਬਾਦਲ ਸਰਕਾਰ ਦੀ ਹਰ ਲੋਕ-ਮਾਰੂ ਨੀਤੀ ਦਾ ਇਕੱਠੇ ਹੋ ਕੇ ਮੂੰਹ ਤੋੜਵਾਂ ਜਵਾਬ ਦੇਈਏ । ਇਸ ਮੌਕੇ ਬਲਾਕ ਪ੍ਰਧਾਨ ਭਜਨ ਸ਼ੇਖੇ, ਤਰਲੋਕ ਸਿੰਘ, ਬਲਾਕ ਸੰਮਤੀ ਮੈਂਬਰ ਅਮਰਜੀਤ ਕੌਰ, ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਚੌਧਰੀ ਸੁਰਿੰਦਰ ਸਿੰਘ, ਗੁਰਮੀਤ ਸਿੰਘ, ਨੰਬਰਦਾਰ ਭਜਨ ਸਿੰਘ, ਮਨਜੀਤ ਸਿੰਘ, ਸੁਰਜਣ ਲਾਲ, ਡਾ. ਨਿਰੰਜਣ ਦਾਸ (ਵਰਿਆਣਾ), ਰਾਮ ਚੰਦ (ਸਫੀਪੁਰ), ਹਰਵਿੰਦਰ ਸਿੰਘ ਨਾਗਰਾ (ਕੋਹਾਲਾ) ਆਦਿ ਵੀ ਹਾਜ਼ਰ ਸਨ ।
ਅਕਾਲੀ ਦਲ ਰਾਸ਼ਟਰ ਧਰਮ ਛੱਡ ਕੇ ਸਜ਼ਾ ਪ੍ਰਾਪਤ ਲੋਕਾਂ ਦਾ ਦੇ ਰਿਹਾ ਹੈ ਸਾਥ : ਸਿੱਧੂ
NEXT STORY