ਜਲੰਧਰ-ਰਾਵਲਪਿੰਡੀ ਚੈਂਬਰ ਆਫ ਕਾਮਰਸ ਦੇ ਸਹਿਯੋਗ ਨਾਲ ਪੀ. ਐੱਚ. ਡੀ. ਵਲੋਂ ਸ਼ਹਿਰ 'ਚ ਲਗਾਈ ਗਈ ਸਾਂਝੀ ਪ੍ਰਦਰਸ਼ਨੀ ਦੌਰਾਨ ਪਾਕਿਸਤਾਨ ਨੂੰ ਆਪਣੇ ਸਮਾਨ ਦੇ ਖਰੀਦਦਾਰ ਨਹੀਂ ਮਿਲ ਰਹੇ ਹਨ। ਪਾਕਿਸਤਾਨ ਦੇ ਵਪਾਰੀਆਂ ਨੇ ਇਸ ਲਈ ਰਾਵਲਪਿੰਡੀ ਚੈਂਬਰ ਆਫ ਕਾਮਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਵਪਾਰੀਆਂ ਦਾ ਦੋਸ਼ ਹੈ ਕਿ ਰਾਵਲਪਿੰਡੀ ਚੈਂਬਰ ਆਫ ਕਾਮਰਸ ਨੇ ਉਨ੍ਹਾਂ ਨੂੰ ਝੂਠੀ ਜਾਣਕਾਰੀ ਦੇ ਕੇ ਇੱਥੇ ਲੈ ਕੇ ਆਈ ਹੈ। ਵਪਾਰੀਆਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ 'ਚ ਜਿੰਨਾ ਉਨ੍ਹਾਂ ਨੇ ਦੁਕਾਨਾਂ ਦਾ ਕਿਰਾਇਆ ਦਿੱਤਾ ਹੈ, ਉਂਨੇ ਦਾ ਤਾਂ ਉਨ੍ਹਾਂ ਦਾ ਸਮਾਨ ਨਹੀਂ ਵਿਕਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਸਾਲ ਮਾਰਚ 'ਚ ਇਹ ਪ੍ਰਦਰਸ਼ਨੀ ਲੱਗੀ ਸੀ ਤਾਂ ਲੋਕਾਂ ਦੀ ਇੰਨੀ ਭੀੜ ਸੀ ਕਿ ਹਾਲ 'ਚ ਚੱਲਣ ਲਈ ਜਗ੍ਹਾ ਨਹੀਂ ਸੀ ਅਤੇ ਇਹੀ ਸੋਚ ਕੇ ਉਹ ਇਕ ਵਾਰ ਫਿਰ ਇਸ ਪ੍ਰਦਰਸ਼ਨੀ 'ਚ ਆਏ ਪਰ ਇਸ ਵਾਰ ਲੋਕ ਹੀ ਨਹੀਂ ਹਨ।
ਪਾਕਿਸਤਾਨੀ ਸਮਾਨ ਦਾ ਸਟਾਲ ਲਗਾਉਣ ਵਾਲੀ ਜੁਬੈਦਾ ਨੇ ਕਿਹਾ, ''ਦੁਕਾਨ ਦਾ ਕਿਰਾਇਆ ਅਸੀਂ 90 ਹਜ਼ਾਰ ਰੁਪਏ ਦੇਣਾ ਹੈ। ਮੈਂ ਇੱਥੇ 150 ਲੇਡੀਜ਼ ਸੂਟ ਲੈ ਕੇ ਆਈ ਸੀ ਅਤੇ ਪਿਛਲੇ 4 ਦਿਨਾਂ 'ਚ ਮੁਸ਼ਕਲ ਨਾਲ 5 ਸੂਟ ਹੀ ਵਿਕ ਸਕੇ ਹਨ। ਅਸੀਂ ਇੰਨਾ ਪੈਸੇ ਕਿੱਥੋਂ ਚੁਕਾਵਾਂਗੇ। ਸਮਝ ਨਹੀਂ ਆਉਂਦੀ ਕਿ ਅਜਿਹਾ ਕਿਉਂ ਹੋ ਰਿਹਾ ਹੈ।'' ਜਦੋਂ ਜੁਬੈਦਾ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਦੇ ਲਈ ਭਾਰਤੀ ਆਯੋਜਕਾਂ ਨੂੰ ਦੋਸ਼ੀ ਮੰਨਦੀ ਹੈ ਤਾਂ ਉਸ ਨੇ ਕਿਹਾ ਕਿ ਨਹੀਂ, ਅਸੀਂ ਤਾਂ ਉਨ੍ਹਾਂ ਨੂੰ ਜਾਣਦੇ ਤੱਕ ਨਹੀਂ ਹੈ। ਉਸ ਨੇ ਕਿਹਾ ਕਿ ਸਾਡਾ ਸਿੱਧਾ ਵਾਸਤਾ ਰਾਵਲਪਿੰਡੀ ਚੈਂਬਰ ਨਾਲ ਹੈ।
ਬਾਦਲ ਦੇ ਆਦੇਸ਼ ਨਹੀਂ ਮੰਨਦੇ ਅਫਸਰ
NEXT STORY