ਅੰਮ੍ਰਿਤਸਰ- ਸਰਕਾਰੀ ਡਾਕਟਰਾਂ ਦੀ ਕਾਰਜਪ੍ਰਣਾਲੀ ਅਕਸਰ ਸਵਾਲਾਂ ਦੇ ਘੇਰੇ ’ਚ ਰਹਿੰਦੀ ਹੈ। ਇਕ ਜ਼ਿੰਦਾ ਉਦਾਹਰਣ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਦੇਖਣ ਨੂੰ ਮਿਲੀ, ਜਿੱਥੇ ਹਸਪਤਾਲ ’ਚ ਦਾਖਲ ਹੋਣ ਲਈ ਆਏ 2 ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਨੇ ਬਾਹਰ ਸੁੱਟ ਦਿੱਤਾ। ਜਦੋਂ ਮੀਡੀਆ ਨੇ ਇਨ੍ਹਾਂ ਨੂੰ ਕੈਮਰੇ ’ਚ ਕੈਦ ਕੀਤਾ, ਉਦੋਂ ਜਾ ਕੇ ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਦੋਹਾਂ ਮਰੀਜ਼ਾਂ ਨੂੰ ਹਸਪਤਾਲ ’ਚ ਭਰਤੀ ਕੀਤਾ। ਉੱਥੇ ਹੀ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਪ੍ਰਧਾਨ ਨੇ ਇਸ ਮਾਮਲੇ ’ਚ ਹਿਮਾਇਤ ਦਿਖਾਈ ਅਤੇ ਐੱਸ. ਡੀ. ਐੱਮ. ਨੂੰ ਜਾਂਚ ਦੇ ਆਦੇਸ਼ ਦਿੱਤੇ। ਇਕ ਗੱਲ ਤਾਂ ਸਾਫ ਹੈ ਕਿ ਜੇਕਰ ਮੀਡੀਆ ਦੀ ਨਜ਼ਰ ਇਨ੍ਹਾਂ ਮਰੀਜ਼ਾਂ ’ਤੇ ਨਾ ਪੈਂਦੀ ਤਾਂ ਸ਼ਾਇਦ ਇਨ੍ਹਾਂ ਦੀ ਜਾਨ ਜਾ ਸਕਦੀ ਸੀ ਪਰ ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਡਾਕਟਰਾਂ ਨੂੰ ਜੋ ਭਗਵਾਨ ਦਾ ਦਰਜਾ ਹੋਣ ਦੇ ਬਾਵਜੂਦ ਇਕ ਰਾਕਸ਼ਸ ਦੀ ਭੂਮਿਕਾ ਅਦਾ ਕਰ ਰਹੇ ਹਨ।
ਹੁਣ ਇਸ ਆਸਾਨ ਤਰੀਕੇ ਨਾਲ ਬਣਵਾਇਆ ਜਾ ਸਕਦਾ ਹੈ ਡ੍ਰਾਈਵਿੰਗ ਲਾਇਸੈਂਸ
NEXT STORY