ਪਟਿਆਲਾ/ਨਾਭਾ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਨਾਭਾ ਦੀ ਨਵੀਂ ਜ਼ਿਲਾ ਜੇਲ ਵਿਚ ਨਜ਼ਰਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਅੱਜ ਉਨ੍ਹਾਂ ਦੇ ਐਡਵੋਕੇਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਭਾ ਜੇਲ ਪਹੁੰਚੇ। ਜਿੱਥੇ ਉਨ੍ਹਾਂ ਨੇ ਮਜੀਠੀਆ ਨਾਲ ਕਰੀਬ ਇਕ ਘੰਟਾ ਮੁਲਾਕਾਤ ਕੀਤੀ। ਐਡਵੋਕੇਟ ਅਰਸ਼ਦੀਪ ਕਲੇਰ ਦੀ ਇਹ ਮੁਲਾਕਾਤ ਇਸ ਲਈ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਕ ਦਿਨ ਪਹਿਲਾਂ ਹੀ ਐੱਸਆਈਟੀ ਵੱਲੋਂ ਮਜੀਠੀਆ ਕੋਲੋਂ ਇਕ ਹੋਰ ਪੁਰਾਣੇ ਮਾਮਲੇ ਵਿਚ ਜੇਲ ਵਿਚ ਪੁੱਛਗਿੱਛ ਕੀਤੀ ਗਈ ਸੀ। ਇਸ ਤੋਂ ਬਾਅਦ ਐੱਸਆਈਟੀ ਦੇ ਮੁਖੀ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਮੀਡੀਆ ਨਾਲ ਗੱਲ ਕੀਤੇ ਬਿਨਾਂ ਹੀ ਜੇਲ ਤੋਂ ਚਲੇ ਗਏ ਜਿਸ ਕਰਕੇ ਅਜੇ ਤੱਕ ਸਪੱਸ਼ਟ ਨਹੀਂ ਹੋਇਆ ਸੀ ਕਿ ਐੱਸਆਈਟੀ ਨੂੰ ਇਸ ਮਾਮਲੇ ਵਿਚ ਕੀ ਮਿਲਿਆ।
ਜੇਲ ਤੋਂ ਬਾਹਰ ਆ ਕੇ ਅਰਸ਼ਦੀਪ ਕਲੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਬਿਕਰਮ ਮਜੀਠੀਆ ਨੂੰ ਜੇਲ ਤੋਂ ਬਾਹਰ ਨਾ ਆਉਣ ਲਈ ਨਵੇਂ-ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਖਿਲਾਫ ਪਹਿਲਾਂ ਡਰੱਗ ਮਾਮਲੇ ਉਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਵਿਚ ਕੁਝ ਵੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਹੁਣ ਇਕ ਹੋਰ ਮਾਮਲੇ ਨੂੰ ਜੋ ਕਿ ਮਜੀਠੀਆ ਥਾਣੇ ਵਿਚ ਰਜਿਸਟਰੀ ਗੁੰਮ ਹੋਣ ਸਬੰਧੀ ਦਰਜ ਕੀਤਾ ਗਿਆ ਸੀ ਨੂੰ ਤਿੰਨ ਸਾਲ ਬਾਅਦ ਉਸ ਨੂੰ ਜਾਣ-ਬੁੱਝ ਕੇ ਉਛਾਲਿਆ ਜਾ ਰਿਹਾ ਹੈ।
ਪੰਜਾਬ: ਸਕੂਲਾਂ ਤੋਂ ਬਾਅਦ ਟਿਊਸ਼ਨ ਤੋਂ ਵੀ ਹੋਵੇਗੀ ਛੁੱਟੀ? Online Classes ਬਾਰੇ ਵੀ ਵੱਡੀ ਅਪਡੇਟ
NEXT STORY