ਚੰਡੀਗੜ੍ਹ : ਜੇ ਤੁਸੀਂ ਡ੍ਰਾਈਵਿੰਗ ਕਰਦੇ ਹੋ ਅਤੇ ਤੁਹਾਡੇ ਕੋਲ ਡ੍ਰਾਈਵਿੰਗ ਲਾਇਸੈਂਸ ਨਹੀਂ ਹੈ ਅਤੇ ਤੁਸੀਂ ਬਣਵਾਉਣਾ ਚਾਹੁੰਦੇ ਹਾਂ ਤਾਂ ਹੁਣ ਇਸ ਨੂੰ ਆਸਾਨੀ ਨਾਲ ਬਣਵਾਇਆ ਜਾ ਸਕਦਾ ਹੈ ਕਿਉਂਕਿ ਯੂ.ਟੀ. 'ਚ ਲਰਨਰ ਡ੍ਰਾਈਵਿੰਗ ਲਾਇਸੈਂਸ ਬਣਵਾਉਣਾ ਹੁਣ ਆਸਾਨ ਹੋ ਜਾਵੇਗਾ। ਰਜਿਸਟਰਿੰਗ ਐਂਡ ਲਾਈਸੈਂਸਿੰਗ ਅਥਾਰਿਟੀ (ਆਰ.ਐਲ.ਏ.) ਦੀ ਜਲਦ ਲਾਂਚ ਹੋਣ ਵਾਲੀ ਵੈੱਬਸਾਈਟ 'ਤੇ ਲਰਨਰ ਲਾਇਸੈਂਸ ਲਈ ਲੋਕ ਆਨਲਾਈਨ ਅਰਜ਼ੀਆਂ ਭਰ ਸਕਣਗੇ। ਆਨਲਾਈਨ ਅਰਜ਼ੀ ਭਰਨ ਤੋਂ ਬਾਅਦ ਟੈਸਟ ਲਈ ਤਾਰੀਕ ਵੀ ਦਿੱਤੀ ਜਾਵੇਗੀ। ਜਿਹੜੀ ਤਾਰੀਕ ਉਨ੍ਹਾਂ ਨੂੰ ਦਿੱਤੀ ਜਾਵੇਗੀ ਉਸ ਦਿਨ ਉਨ੍ਹਾਂ ਨੂੰ ਟੈਸਟ ਲਈ ਆਉਣਾ ਹੋਵੇਗਾ। ਇਸ ਨਾਲ ਆਰ. ਐਲ.ਏ. ਦਫਤਰ 'ਚ ਭੀੜ ਵੀ ਨਹੀਂ ਹੋਵੇਗੀ ਅਤੇ ਲੋਕਾਂ ਨੂੰ ਵੀ ਸਹੂਲਤ ਹੋ ਜਾਵੇਗੀ।
ਵੈਬਸਾਈਟ 'ਤੇ ਮਾਰਕ ਟੈਸਟ ਵੀ ਹੋਵੇਗਾ। ਇਸ ਟੈਸਟ ਰਾਹੀਂ ਲਰਨਰ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਟੈਸਟ 'ਚ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ। ਹੁਣ ਤਕ ਲਰਨਰ ਲਾਇਸੈਂਸ ਲਈ ਕੰਪਿਊਟਰਾਈਜ਼ਿਡ ਟੈਸਟ ਦੇਣ ਵਾਲਿਆਂ ਨੂੰ ਇਹ ਜਾਣਕਾਰੀ ਨਹੀਂ ਮਿਲ ਪਾਉਂਦੀ ਕਿ ਟੈਸਟ 'ਚ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ। ਇਸ ਨਾਲ ਹਰ ਰੋਜ਼ ਟੈਸਟ 'ਚ ਬੈਠਣ ਵਾਲੇ 35 ਤੋਂ 40 ਫੀਸਦੀ ਲੋਕ ਫੇਲ ਹੋ ਜਾਂਦੇ ਹਨ। ਆਰ.ਐਲ.ਏ. ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਤੋਂ ਇਲਾਵਾ ਤਾਮਿਲ, ਤੇਲਗੂ ਅਤੇ ਕੰਨੜ ਭਾਸ਼ਾਵਾਂ 'ਚ ਲੈਸਟ ਲੈਂਦਾ ਹੈ। ਇਸ ਆਨਲਾਈਨ ਪ੍ਰਕਿਰਿਆ ਨਾਲ ਜਿਹੜਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਇਸ ਵਿਚ ਵਿਚੋਲਿਆਂ, ਦਲਾਲਾਂ ਦੀ ਕਾਰਗੁਜ਼ਾਰੀ ਖਤਮ ਹੋ ਜਾਵੇਗੀ ਅਤੇ ਬਿਨੈਕਾਰ ਨੂੰ ਫਾਲਤੂ ਖਰਚੇ ਤੋਂ ਛੁੱਟਕਾਰਾ ਮਿਲੇਗਾ।
ਵਿਆਹੁਤਾ ਨੇ ਪੀਤੀ ਜ਼ਹਿਰੀਲੀ ਦਵਾਈ, ਹਾਲਤ ਵਿਗੜੀ
NEXT STORY