ਬਟਾਲਾ (ਬੇਰੀ, ਵਿਪਨ, ਅਸ਼ਵਨੀ)- ਸੋਮਵਾਰ ਦੁਪਹਿਰ ਸਮੇਂ ਨੈਸ਼ਨਲ ਹਾਈਵੇ ’ਤੇ ਛੋਟਾ ਹਾਥੀ ਟੈਂਪੂ ਦੇ ਪਲਟਨ ਨਾਲ 12 ਸਕੂਲੀ ਖਿਡਾਰੀ, ਇਕ ਅਧਿਆਪਕ ਅਤੇ ਡਰਾਈਵਰ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਦੀ ਪ੍ਰਿੰ. ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ 12 ਖਿਡਾਰੀ ਛੋਟਾ ਹਾਥੀ ਟੈਂਪੂ ਵਿਚ ਸਵਾਰ ਹੋ ਕੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਜ਼ਿਲਾ ਪੱਧਰੀ ਫੁੱਟਬਾਲ ਟੂਰਨਾਂਮੈਂਟ ’ਚ ਭਾਗ ਲੈਣ ਲਈ ਜਾ ਰਹੇ ਸਨ। ਜਦੋਂ ਉਕਤ ਟੈਂਪੂ ਸਥਾਨਕ ਸ਼ਹਿਰ ਕੋਲੋਂ ¦ਘਦੇ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਸਤਕੋਹਾ ਦੇ ਮੋੜ ਨੇੜੇ ਪਹੁੰਚਿਆ ਤਾਂ ਅਚਾਨਕ ਟੈਂਪੂ ਦਾ ਟਾਇਰ ਫਟ ਗਿਆ ਜਿਸ ਨਾਲ ਟੈਂਪੂ ਨੰਬਰ ਪੀ. ਬੀ. ਜੀਰੋ 8 ਪੀ ਕੇ 9451 ਪਲਟ ਗਿਆ ਅਤੇ ਇਸ ਵਿਚ ਸਵਾਰ 12 ਸਕੂਲੀ ਖਿਡਾਰੀ, ਇਕ ਅਧਿਆਪਕ ਅਤੇ ਡਰਾਈਵਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਹਾਈਵੇ ਪੁਲਸ ਦੀ ਪੈਟੋ¦ਿਗ ਪਾਰਟੀ ਦੇ ਏ. ਐ¤ਸ. ਆਈ. ਜੋਗਿੰਦਰ ਸਿੰਘ, ਏ. ਐ¤ਸ. ਆਈ ਜਗਤਾਰ ਸਿੰਘ ਅਤੇ ਹੌਲਦਾਰ ਮਲਕੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਕੂਲੀ ਖਿਡਾਰੀਆਂ ਨੂੰ ਆਪਣੀ ਗੱਡੀ ਵਿਚ ਪਾ ਕੇ ਤੁਰੰਤ ਵੱਖ-ਵੱਖ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ, ਜਦੋਂ ਕਿ ਕੁਝ ਖਿਡਾਰੀਆਂ ਨੂੰ ਨੌਸ਼ਹਿਰਾ ਮੱਝਾ ਸਿੰਘ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਪ੍ਰਿੰ. ਜਸਬੀਰ ਕੌਰ ਨੇ ਅੱਗੇ ਦੱਸਿਆ ਕਿ ਜ਼ਖਮੀ ਹੋਏ ਬੱਚਿਆਂ ਵਿਚ ਸੁਰਜੀਤ ਸਿੰਘ ਪੁੱਤਰ ਮਨੋਹਰ ਸਿੰਘ ਵਾਸੀ ਜੈਤੋਸਰਜਾ, ਹਰਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜੈਤੋਸਰਜਾ, ਸੁਖਰਾਜ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਪਿੰਡ ਫੁਲਕੇ, ਆਕਾਸ਼ਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਜੈਤੋਸਰਜਾ, ਸੁਖਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਜੈਤੋਸਰਜਾ, ਕੁਲਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਜੈਤੋਸਰਜਾ, ਜੰਗਸ਼ੇਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਜੈਤੋਸਰਜਾ ਅਤੇ ਅਧਿਆਪਕ ਡੀ. ਪੀ. ਈ. ਅਜਮੇਰ ਸਿੰਘ ਅਤੇ ਡਰਾਈਵਰ ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਜੈਤੋਸਰਜਾ ਦੇ ਨਾਂ ਵਰਣਨਯੋਗ ਹਨ।
ਕੀ ਕਹਿਣਾ ਹੈ ਡਿਪਟੀ ਡੀ. ਈ. ਓ ਭਾਰਤ ਭੂਸ਼ਣ: ਇਸ ਸੰਬੰਧੀ ਜਦੋ ਡਿਪਟੀ ਡੀ. ਈ. ਓ ਭਾਰਤ ਭੂਸ਼ਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ. ਡੀ. ਈ. ਓ ਅਮਰਦੀਪ ਸਿੰਘ ਸੈਣੀ ਨੇ ਜਖਮੀਂਆਂ ਦਾ ਪਤਾ ਲੈਣ ਲਈ ਹਸਪਤਾਲ ਭੇਜਿਆ ਹੈ। ਉਨ੍ਹਾਂ ਕਿਹਾ ਜਿਹੜੇ 12 ਖਿਡਾਰੀ ਜ਼ਖਮੀ ਹੋਏ ਹਨ ਉਹ ਠੀਕ ਠਾਕ ਹਨ ਜਿੰਨ੍ਹਾ ਵਿਚੋ 8 ਖਿਡਾਰੀ ਬਟਾਲੇ ਹਨ ਅਤੇ ਬਾਕੀਆਂ ਦਾ ਮਾਮੂਲੀ ਇਲਾਜ ਕਰਕੇ ਉਨ੍ਹਾਂ ਨੂੰ ਘਰਾਂ ’ਚ ਭੇਜ ਦਿੱਤਾ ਹੈ।
Exclusive : ਪੰਜਾਬ 'ਚ ਬਿਨਾਂ ਪ੍ਰਿੰਸੀਪਲਾਂ ਦੇ ਚੱਲਦੇ ਨੇ ਸਕੂਲ!
NEXT STORY