ਮੁੰਬਈ (ਏਜੰਸੀ) – ਬਿਗ ਬੌਸ 12 ਨਾਲ ਮਸ਼ਹੂਰ ਹੋਈ ਅਦਾਕਾਰਾ ਸਬਾ ਖਾਨ ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਇ ਸ਼ੁਰੂ ਕਰ ਲਿਆ ਹੈ। ਸਬਾ ਨੇ ਹਾਲ ਹੀ ਵਿੱਚ ਇਕ ਨਿੱਜੀ ਤੇ ਰਵਾਇਤੀ ਸਮਾਰੋਹ ਵਿੱਚ ਜੋਧਪੁਰ ਦੇ ਵਪਾਰੀ ਵਸੀਮ ਨਵਾਬ ਨਾਲ ਨਿਕਾਹ ਕਰਾਇਆ, ਜੋ ਇਕ ਅਮੀਰ ਸਭਿਆਚਾਰਕ ਵਿਰਾਸਤ ਵਾਲੇ ਨਵਾਬ ਪਰਿਵਾਰ ਤੋਂ ਹਨ। ਇਹ ਵਿਆਹ ਸਿਰਫ਼ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਦੋਸਤਾਂ ਦੀ ਹਾਜ਼ਰੀ ਵਿੱਚ ਹੋਇਆ। ਸਬਾ ਦੀ ਭੈਣ ਸੋਮੀ ਖਾਨ , ਜੋ ਬਿਗ ਬੌਸ 12 ਦਾ ਹਿੱਸਾ ਰਹੀ ਸੀ, ਨੇ ਇਸ ਸਾਲ ਦੇ ਸ਼ੁਰੂ ਵਿੱਚ ਆਦਿਲ ਖਾਨ ਨਾਲ ਨਿਕਾਹ ਕਰਕੇ ਸੁਰਖੀਆਂ ਬਟੋਰੀਆਂ ਸਨ।

ਸਬਾ ਖਾਨ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ – “ਅਲਹਮਦੁਲਿਲਾਹ, ਕੁਝ ਦੁਆਵਾਂ ਉਦੋਂ ਤੱਕ ਗਲੇ ਲਗਾਈਆਂ ਜਾਂਦੀਆਂ ਹਨ, ਜਦੋਂ ਤੱਕ ਦਿਲ ਤਿਆਰ ਨਹੀਂ ਹੁੰਦਾ। ਅੱਜ ਸ਼ੁਕਰਗੁਜ਼ਾਰੀ ਅਤੇ ਵਿਸ਼ਵਾਸ ਨਾਲ ਆਪਣੇ ਨਿਕਾਹ ਦੀ ਯਾਤਰਾ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਜਿਸ ਕੁੜੀ ਨੂੰ ਤੁਸੀਂ ਬਿਗ ਬੌਸ 'ਚ ਸਮਰਥਨ ਕੀਤਾ, ਉਸ ਦੀ ਪ੍ਰਸੰਸਾ ਕੀਤੀ ਅਤੇ ਪਿਆਰ ਕੀਤਾ, ਉਹ ਹੁਣ ਜ਼ਿੰਦਗੀ ਦੇ ਨਵੇਂ ਅਧਿਆਏ ਵਿੱਚ ਕਦਮ ਰੱਖ ਚੁੱਕੀ ਹੈ। ਨਿਕਾਹ ਦੀ ਇਸ ਪਵਿੱਤਰ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਤੁਹਾਡੇ ਆਸ਼ੀਰਵਾਦ ਅਤੇ ਪ੍ਰਾਰਥਨਾਵਾਂ ਦੀ ਉਡੀਕ ਕਰ ਰਹੀ ਹਾਂ।” ਉਨ੍ਹਾਂ ਦੀ ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਵੱਲੋਂ ਪਿਆਰ, ਅਸੀਸਾਂ ਅਤੇ ਵਧਾਈਆਂ ਦੇ ਸੁਨੇਹੇ ਭਰੇ ਹੋਏ ਸਨ।
ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਸਬਾ ਨੇ ਕਿਹਾ – “ਵਿਆਹ ਮੇਰੀ ਜ਼ਿੰਦਗੀ ਦਾ ਇੱਕ ਸੋਹਣਾ ਨਵਾਂ ਅਧਿਆਇ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਸੁਪਨਿਆਂ ਤੋਂ ਦੂਰ ਹੋ ਰਹੀ ਹਾਂ। ਮੈਂ ਚਾਹੁੰਦੀ ਹਾਂ ਕਿ ਬਿਗ ਬੌਸ ਦੀ ਯਾਤਰਾ ਤੋਂ ਮਿਲੀ ਵਿਰਾਸਤ ਨੂੰ ਅੱਗੇ ਵਧਾਵਾਂ ਅਤੇ ਮਨੋਰੰਜਨ ਉਦਯੋਗ ਵਿੱਚ ਕੰਮ ਕਰਦੀ ਰਹਾਂ, ਨਾਲ ਹੀ ਆਪਣੇ ਕਾਰੋਬਾਰ 'ਤੇ ਵੀ ਧਿਆਨ ਦਿਆਂ। ਦੋਵੇਂ ਜਹਾਨਾਂ ਨੂੰ ਸੰਤੁਲਿਤ ਕਰਨਾ ਮੇਰੇ ਲਈ ਰੋਮਾਂਚਕ ਹੈ।” ਦੱਸ ਦੇਈਏ ਕਿ ਸਬਾ ਅਤੇ ਸੋਮੀ ਖਾਨ ਨੇ ਬਿਗ ਬੌਸ 12 ਵਿੱਚ ਕਾਮਨਰਸ ਗਰੁੱਪ ਵਜੋਂ ਪ੍ਰਵੇਸ਼ ਕੀਤਾ ਸੀ ਅਤੇ ਪੂਰੇ ਸੀਜ਼ਨ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਸੀ। ਹਾਲ ਹੀ ਵਿੱਚ ਸੋਮੀ ਖਾਨ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ।
ਗੋਵਿੰਦਾ ਦੀ ਪਤਨੀ ਨੇ ਕੋਰਟ 'ਚ ਦਿੱਤੀ ਤਲਾਕ ਦੀ ਅਰਜ਼ੀ! ਅਦਾਕਾਰ 'ਤੇ ਲਗਾਏ ਗੰਭੀਰ ਦੋਸ਼
NEXT STORY