ਜਲੰਧਰ-ਸਿੱਖਿਆ ਦੇ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਇਸ ਦੀ ਅਸਲੀਅਤ ਕੁਝ ਹੋਰ ਹੀ ਹੈ। ਪੰਜਾਬ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕਈ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਯੋਜਨਾਵਾਂ ਦੀ ਹਵਾ ਉਸ ਸਮੇਂ ਨਿਕਲ ਜਾਂਦੀ ਹੈ, ਜਦੋਂ ਸਰਕਾਰ ਇਸ 'ਤੇ ਖਰੀ ਨਹੀਂ ਉਤਰਦੀ।
ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਤਾਬਕ ਸੂਬੇ 'ਚ ਇਕ ਹਜ਼ਾਰ ਤੋਂ ਵਧੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਲ੍ਹੇ ਹੋਏ ਹਨ, ਜਿਨ੍ਹਾਂ 'ਚ 2.5 ਲੱਖ ਵਿਦਿਆਰਥੀ ਪੜ੍ਹਦੇ ਪਰ ਇਨ੍ਹਾਂ 'ਚੋਂ ਕਈ ਅਜਿਹੇ ਸਕੂਲ ਹਨ, ਜਿੱਥੇ ਪ੍ਰਿੰਸੀਪਲ ਹੀ ਨਹੀਂ ਹਨ। ਲੁਧਿਆਣਾ ਦੇ 120 ਅਤੇ ਜਲੰਧਰ ਦੇ 86 ਅਜਿਹੇ ਸਕੂਲ ਹਨ, ਜੋ ਪ੍ਰਿੰਸੀਪਲ ਦੇ ਬਿਨਾਂ ਚੱਲ ਰਹੇ ਹਨ।
ਸਿੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ 'ਚ ਅਧਿਆਪਕਾਂ, ਪ੍ਰਿੰਸੀਪਲਾਂ ਲਈ ਬਹੁਤ ਸਾਰੀਆਂ ਪੋਸਟਾਂ ਨਿਕਲਦੀਆਂ ਹਨ ਪਰ ਪਿਛਲਾ ਡਾਟਾ ਕਲੀਅਰ ਨਾ ਹੋਣ ਕਾਰਨ ਇਹ ਖਾਲੀ ਹੀ ਰਹਿ ਜਾਂਦੀਆਂ ਹਨ। ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹਰ ਸਾਲ ਕਈ ਅਧਿਆਪਕ ਰਿਟਾਇਰ ਹੋਣ ਦੇ ਬਾਵਜੂਦ ਵੀ ਇਨ੍ਹਾਂ ਪੋਸਟਾਂ ਨੂੰ ਨਹੀਂ ਭਰਿਆ ਜਾਂਦਾ, ਜਿਸ ਦਾ ਅਸਰ ਬੱਚਿਆਂ ਦੀ ਪੜ੍ਹਾਈ 'ਤੇ ਪੈਂਦਾ ਹੈ।
ਇਸ ਮਾਮਲੇ 'ਚ ਪੰਜਾਬ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਗੱਲਬਾਤ ਹੋ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਸਕੂਲਾਂ 'ਚ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਜਾਵੇਗਾ।
ਕੀ ਤੁਸੀਂ ਨੋਟਾਂ ਦੀ ਗਿਣਤੀ 'ਚ ਖਾਂ ਜਾਂਦੇ ਹੋ ਧੋਖਾ? (ਵੀਡੀਓ)
NEXT STORY