ਨਵੀਂ ਦਿੱਲੀ- ਕੋਲਾ ਬਲਾਕ ਅਲਾਟਮੈਂਟ ਘੋਟਾਲੇ ’ਚ ਚੋਟੀ ਦੇ ਉਦਯੋਗਪਤੀ ਕੁਮਾਰ ਮੰਗਲਮ ਬਿੜਲਾ, ਸਾਬਕਾ ਕੋਲਾ ਸਕੱਤਰ ਪੀ.ਸੀ. ਪਾਰੇਸ਼ ਅਤੇ ਹੋਰਨਾਂ ਦੇ ਨਾਲ ਜੁੜੇ ਮਾਮਲੇ ’ਚ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ’ਤੇ ਖਾਸ ਅਦਾਲਤ ’ਚ ਹੁਣ ਬਹਿਸ 21 ਅਕਤੂਬਰ ਨੂੰ ਹੋਵੇਗੀ।
ਵਿਸ਼ੇਸ਼ ਸਰਕਾਰੀ ਵਕੀਲ ਆਰ.ਐੱਸ.ਚੀਮਾ ਇਸ ਮਾਮਲੇ ’ਚ ਸੋਮਵਾਰ ਨੂੰ ਬਹਿਸ ਦੇ ਲਈ ਵਿਸ਼ੇਸ਼ ਅਦਾਲਤ ’ਚ ਹਾਜ਼ਰ ਨਹੀਂ ਹੋ ਸਕੇ ਸਨ। ਸੀ.ਬੀ.ਆਈ. ਦੀ ਬੇਨਤੀ ’ਤੇ ਜੱਜ ਭਾਰਤ ਪਰਾਸ਼ਰ ਨੇ ਸੁਣਵਾਈ ਦੇ ਲਈ 21 ਅਕਤੂਬਰ ਦੀ ਤਰੀਕ ਤੈਅ ਕੀਤੀ।
ਚੀਮਾ ਅਤੇ ਸੀਨੀਅਰ ਸਰਕਾਰੀ ਵਕੀਲ ਵੀ. ਕੇ. ਸ਼ਰਮਾ ਦੀ ਗੈਰ ਮੌਜੂਦਗੀ ਨੂੰ ਦੇਖਦੇ ਹੋਏ ਸੀ.ਬੀ.ਆਈ. ਨੇ ਕਲੋਜ਼ਰ ਰਿਪੋਰਟ ’ਤੇ ਬਹਿਸ ਦੇ ਲਈ ਨਵੀਂ ਤਰੀਕ ਦਿੱਤੇ ਜਾਣ ਦੀ ਬੇਨਤੀ ਕੀਤੀ।
12 ਸਤੰਬਰ ਨੂੰ ਸੁਣਵਾਈ ਦੇ ਦੌਰਾਨ ਅਦਾਲਤ ਨੇ ਸੀ.ਬੀ.ਆਈ. ਤੋਂ ਪੁੱਛਿਆ ਸੀ ਕਿ ਇਸ ਮਾਮਲੇ ਨੂੰ ਬੰਦ ਕਰਨ ਦੀ ਇੰਨੀ ਜਲਦਬਾਜ਼ੀ ਕਿਉਂ ਹੈ? ਸੀ.ਬੀ.ਆਈ. ਨੇ ਇਸ ਮਾਮਲੇ ’ਚ ਬਿੜਲਾ, ਪਾਰੇਖ ਅਤੇ ਕੁਝ ਹੋਰਨਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ।
ਅਦਾਲਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਸੀ ਜਦੋਂ ਸੀ.ਬੀ.ਆਈ. ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਬਿੜਲਾ ਦੀ ਕੰਪਨੀ ਹਿੰਡਾਲਕੋ ਦੀ ਅਲਾਟਮੈਂਟ ਦੇ ਬਾਰੇ ਵਿਚ ਸਕ੍ਰੀਨਿੰਗ ਕਮੇਟੀ ਦੀ ਜਿਸ ਬੈਠਕ ਵਿਚ ਵਿਚਾਰ ਕੀਤਾ ਗਿਆ ਸੀ ਉਸ ਦੀ ਕਾਰਵਾਈ ਰਿਪੋਰਟ ਦੇ ਮੂਲ ਦਸਤਾਵੇਜ਼ ‘ਲਾਪਤਾ’ ਹਨ। ਸੀ.ਬੀ.ਆਈ. ਨੇ ਇਹ ਵੀ ਦੱਸਿਆ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਦੀ ਜਾਂਚ ਦੇ ਲਈ ਪ੍ਰਾਥਮਿਕ ਜਾਂਚ (ਪੀ.ਈ.) ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ।
ਸੀ.ਬੀ.ਆਈ ਨੇ ਇਸ ਮਾਮਲੇ ਨੂੰ ਬੰਦ ਕਰਨ ਦੇ ਲਈ ਕਲੋਜ਼ਰ ਰਿਪੋਰਟ 28 ਅਗਸਤ ਨੂੰ ਦਾਖਲ ਕੀਤੀ ਸੀ ਜਦੋਂਕਿ ਐੱਫ.ਆਈ.ਆਰ. ਪਿਛਲੇ ਸਾਲ ਅਕਤੂਬਰ ਵਿਚ ਦਰਜ ਕੀਤੀ ਗਈ ਸੀ।
ਚੀਨ ਦੀ ਬਰਾਮਦ ਸਤੰਬਰ ’ਚ 15.3 ਫੀਸਦੀ ਵੱਧ ਕੇ 213.7 ਅਰਬ ਡਾਲਰ ਹੋ ਗਈ
NEXT STORY