ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਗਵਾ, ਕੁੱਟਮਾਰ ਅਤੇ ਸਰੀਰਕ ਸੋਸ਼ਣ ਦੇ ਮਾਮਲੇ 'ਚ ਮੁਅੱਤਲ ਕੀਤੇ ਗਏ ਪੰਜਾਬ ਦੇ ਆਈ. ਜੀ. ਗੌਤਮ ਚੀਮਾ ਦੀ ਗ੍ਰਿਫਤਾਰੀ 'ਤੇ ਸੋਮਵਾਰ ਨੂੰ ਰੋਕ ਲਗਾ ਦਿੱਤੀ। ਅਦਾਲਤ ਨੇ ਚੀਮਾ ਨੂੰ 17 ਅਕਤੂਬਰ ਤੱਕ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਚੀਮਾ ਫਰਾਰ ਹੈ। ਉਸ ਨੇ ਹਾਈਕੋਰ 'ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ 'ਚ ਚੀਮਾ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਮੁਅੱਤਲ ਡਿਫੈਂਸ ਅਸਟੇਟ ਅਫਸਰ ਅਜੇ ਚੌਧਰੀ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ ਅਤੇ ਚੌਧਰੀ ਵੀ ਅਜੇ ਫਰਾਰ ਹੈ।
ਹਰਿਆਣਾ ਦੀ ਤਰ੍ਹਾਂ ਪੰਜਾਬ ’ਚ ਵੀ ਬਣਾਈ ਜਾਵੇ ਖੇਡ ਪੋਲਿਸੀ (ਵੀਡੀਓ)
NEXT STORY