ਜੀਂਦ- ਹਰਿਆਣਾ 'ਚ ਜੀਂਦ ਤੋਂ ਵਿਧਾਇਕ ਅਤੇ ਇਨੈਲੋ ਉਮੀਦਵਾਰ ਡਾ. ਹਰੀਚੰਦਰ ਮਿੱਢਾ ਨੇ ਲੜਕੀਆਂ ਦੀ ਘੱਟ ਗਿਣਤੀ 'ਤੇ ਹੈਰਾਨੀਜਨਕ ਬਿਆਨ ਦਿੱਤਾ ਹੈ। ਵਿਧਾਇਕ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਸਾਰਾ ਦੋਸ਼ ਰੱਬ 'ਤੇ ਮੜ੍ਹ ਦਿੱਤਾ। ਜਦੋਂ ਮਿੱਢਾ ਤੋਂ ਡਿੱਗਦੇ ਲਿੰਗ ਅਨੁਪਾਤ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, ਇਹ ਸਭ ਰੱਬ ਦੀ ਮਰਜ਼ੀ ਹੈ। ਅਸੀਂ ਕੁਝ ਨਹੀਂ ਕਰ ਸਕਦੇ। ਡਾ. ਮਿੱਢਾ ਦੇ ਮੂੰਹੋ ਅਜਿਹਾ ਜਵਾਬ ਸੁਣ ਕੇ ਪੱਤਰਕਾਰ ਵੀ ਹੈਰਾਨ ਰਹਿ ਗਏ।
ਜ਼ਿਕਰਯੋਗ ਹੈ ਕਿ ਹਰਿਆਣਾ ਦਾ ਜੀਂਦ ਅਤੇ ਆਲੇ-ਦੁਆਲੇ ਦੇ ਇਲਾਕੇ ਡਿੱਗਦੇ ਲਿੰਗ ਅਨੁਪਾਤ ਲਈ ਬਦਨਾਮ ਹੈ। ਇੱਥੇ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਸਾਲ 2011 ਦੀ ਜਨਸੰਖਿਆ ਮੁਤਾਬਕ ਇੱਥੇ 1000 ਪੁਰਸ਼ਾਂ ਦੇ ਮਗਰ ਸਿਰਫ 871 ਔਰਤਾਂ ਹਨ, ਜਦੋਂ ਕਿ ਰਾਸ਼ਟਰੀ ਔਸਤ 940 ਦਾ ਹੈ। ਜੀਂਦ ਵਿਚ ਲੜਕਿਆਂ ਦੇ ਚਾਅ ਵਿਚ ਲੜਕੀਆਂ ਨੂੰ ਗਰਭ ਵਿਚ ਹੀ ਮਾਰ ਦਿੱਤਾ ਜਾਂਦਾ ਹੈ ਅਤੇ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਲ ਹੀ 'ਚ ਇਕ ਚੋਣ ਰੈਲੀ ਵਿਚ ਹਰਿਆਣਾ ਵਿਚ ਡਿੱਗਦੇ ਲਿੰਗ ਅਨੁਪਾਤ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਨੇ ਜੀਂਦ ਰੈਲੀ 'ਚ ਬੋਲਦਿਆਂ ਕਿਹਾ ਸੀ ਕਿ ਹਰਿਆਣਾ 'ਚ ਲਿੰਗ ਅਨੁਪਾਤ ਦੀ ਸਥਿਤੀ ਸਭ ਤੋਂ ਖਰਾਬ ਹੈ। ਉਨ੍ਹਾਂ ਕਿਹਾ ਸੀ ਕਿ ਦੇਸ਼ ਭਰ ਵਿਚ ਸਭ ਤੋਂ ਖਰਾਬ ਲਿੰਗ ਅਨੁਪਾਤ ਵਾਲੇ 15 ਜ਼ਿਲਿਆਂ 'ਚੋਂ 9 ਜ਼ਿਲੇ ਹਰਿਆਣਾ ਵਿਚ ਹਨ।
ਸਾਰਿਆਂ ਨੂੰ ਪਿੱਛੇ ਛੱਡ ਦੇਵੇਗਾ ਇਹ ਸਸਤਾ ਅਤੇ ਸ਼ਾਨਦਾਰ ਓਪੋ ਸਮਾਰਟਫੋਨ!
NEXT STORY