ਨਵੀਂ ਦਿੱਲੀ- ਬਹੁਤ ਸਸਤੀ ਕੀਮਤ ਅਤੇ ਸ਼ਾਨਦਾਰ ਫੀਚਰਜ਼ ਦੇ ਚੱਲਦੇ ਹਿੱਟ ਹੋ ਚੁੱਕਾ ਓਪੋ ਵਨ ਪਲਸ ਵਨ ਸਮਾਰਟਫੋਨ ਭਾਰਤ 'ਚ ਲਾਂਚ ਹੋਣ ਵਾਲਾ ਹੈ। ਕੰਪਨੀ ਦਾ ਇਹ ਇਕ ਇਸ ਤਰ੍ਹਾਂ ਦਾ ਸਮਾਰਟਫੋਨ ਹੈ ਜੋ ਚੀਨ 'ਚ ਧੂਮ ਮਚਾਉਣ ਦੇ ਬਾਅਦ ਭਾਰਤ 'ਚ ਸੈਮਸੰਗ, ਐਪਲ, ਐਚ.ਟੀ.ਸੀ., ਐਲ.ਜੀ. ਅਤੇ ਸੋਨੀ ਵਰਗੇ ਬ੍ਰਾਂਡਾਂ ਨੂੰ ਟੱਕਰ ਦੇਣ ਵਾਲਾ ਹੈ। ਖਬਰ ਹੈ ਕਿ ਓਪੋ ਵਨ ਪਲਸ ਸਮਾਰਟਫੋਨ ਜਲਦ ਹੀ ਭਾਰਤ 'ਚ ਉਤਾਰਿਆ ਜਾ ਰਿਹਾ ਹੈ।
ਵਨ ਪਲਸ ਦੇ ਮੈਨੇਜਿੰਗ ਡਾਇਰੈਕਟਰ ਕਾਰਲ ਪੇਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਨੂੰ ਭਾਰਤ 'ਚ ਵਿਕਰੀ ਲਈ ਜਲਦ ਹੀ ਉਤਾਰਿਆ ਜਾ ਰਿਹਾ ਹੈ। ਓਪੋ ਵਨ ਪਲਸ ਵਨ ਐਂਡਰਾਇਡ ਕਿਟਕੈਟ 4.4 ਓ.ਐਸ. ਦੇ ਨਾਲ-ਨਾਲ ਸ਼ਿਨੋਜ਼ੈਨਮੋਡ 11 ਐਸ 'ਤੇ ਕੰਮ ਕਰਦਾ ਹੈ। ਇਸ 'ਚ 5.5 ਇੰਚ ਦੀ ਫੁੱਲ ਐਚ.ਡੀ. ਡਿਸਪਲੇ ਸਕਰੀਨ ਕਾਰਨਿਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਦਿੱਤੀ ਗਈ ਹੈ। ਸਕਰੀਨ ਦਾ ਰੈਜ਼ੇਲਿਊਸ਼ਨ 1920 ਗੁਣਾ 1080 ਪਿਕਸਲ ਹੈ ਜੋ ਸ਼ਾਨਦਾਰ ਕੁਆਲਿਟੀ ਹੈ ਅਤੇ ਸ਼ਨਾਦਾਰ ਤਸਵੀਰ ਦਿਖਾਉਣ 'ਚ ਸਮਰੱਥ ਹੈ। ਇਹ ਇਕ 4ਜੀ ਸਮਾਰਟਫੋਨ ਹੈ ਜੋ 2ਜੀ ਅਤੇ 3ਜੀ ਨੈਟਵਰਕ 'ਤੇ ਵੀ ਕੰਮ ਕਰਦਾ ਹੈ।
ਸ਼ਾਨਦਾਰ ਪਰਫਾਰਮੈਂਸ ਲਈ ਓਪੋ ਵਨ ਪਲਸ ਵਨ ਸਮਾਰਟਫੋਨ 'ਚ 2.5 ਗੀਗਾਹਾਰਟਜ਼ ਕਵਾਡ ਕੋਰ ਕਵਾਲਕਾਮ ਸਨੈਪਡਰੈਗਨ 804 ਪ੍ਰੋਸੈਸਰ, 3 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਓਪੋ ਵਨ ਪਲਸ ਵਨ ਸ਼ਾਨਦਾਰ ਕੈਮਰਾ ਅਤੇ ਸੈਲਫੀ ਸਮਾਰਟਫੋਨ ਵੀ ਹੈ। ਇਸ'ਚ 13 ਮੈਗਾਪਿਕਸਲ ਐਲ.ਈ.ਡੀ. ਫਲੈਸ਼ ਅਤੇ ਸੋਨੀ ਐਕਸਮੋਰ ਸੈਂਸਰ ਦੇ ਨਾਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਚੀਨ 'ਚ ਓਪੋ ਵਨ ਪਲਸ ਵਨ ਦੀ ਕੀਮਤ 369 ਡਾਲਰ (ਲੱਗਭਗ 22700 ਰੁਪਏ) ਰੱਖੀ ਗਈ ਹੈ, ਪਰ ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ 'ਚ ਇਸ ਨੂੰ ਹੋਰ ਵੀ ਵੱਧ ਸਸਤੀ ਕੀਮਤ 'ਤੇ ਉਤਾਰਿਆ ਜਾਵੇਗਾ।
ਕੋਲਾ ਘੋਟਾਲਾ : ਬਿੜਲਾ ਅਤੇ ਹੋਰਨਾਂ ਦੇ ਮਾਮਲੇ ’ਚ ਕਲੋਜ਼ਰ ਰਿਪੋਰਟ ’ਤੇ ਸੁਣਵਾਈ 21 ਅਕਤੂਬਰ ਨੂੰ
NEXT STORY