ਰਾਏਪੁਰ- ਸਮੁੰਦਰੀ ਤੂਫਾਨ ਹੁਡਹੁਡ ਕਾਰਨ ਚੋਣ ਪ੍ਰਚਾਰ 'ਚ ਮਹਾਰਾਸ਼ਟਰ ਦੇ ਦੌਰੇ 'ਤੇ ਗਏ ਛਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੂੰ ਬਗੈਰ ਕਿਸੇ ਪ੍ਰੋਗਰਾਮ ਦੇ ਨਾਗਪੁਰ 'ਚ ਲਗਭਗ 20 ਘੰਟੇ ਗੁਜ਼ਾਰਨੇ ਪਏ।
ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਡਾ. ਸਿੰਘ ਨੂੰ ਚੋਣ ਪ੍ਰਚਾਰ ਤੋਂ ਬਾਅਦ ਐਤਵਾਰ ਰਾਤ ਨੂੰ ਜਹਾਜ਼ ਤੋਂ ਰਾਏਪੁਰ ਪਹੁੰਚਣਾ ਸੀ ਪਰ ਹੁਡਹੁਡ ਕਾਰਨ ਉਨ੍ਹਾਂ ਨੂੰ ਐਤਵਾਰ ਰਾਤ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ। ਡਾ. ਸਿੰਘ ਵਿਸ਼ੇਸ਼ ਜਹਾਜ਼ ਤੋਂ ਸੋਮਵਾਰ ਨੂੰ ਨਾਗਪੁਰ ਤੋਂ ਸਵੇਰੇ ਰਾਏਪੁਰ ਲਈ ਰਵਾਨਾ ਹੋਏ ਸਨ ਪਰ ਹੁਡਹੁਡ ਕਾਰਨ ਤੇਜ਼ ਬਾਰਿਸ਼ ਤੇ ਹਵਾਵਾਂ ਦੇ ਚੱਲਦੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਜਹਾਜ਼ ਨਹੀਂ ਉਤਰ ਸਕਿਆ।
ਮੁੱਖ ਮੰਤਰੀ ਨੂੰ ਲੈ ਕੈ ਜਹਾਜ਼ 'ਤੇ ਫਿਰ ਵਾਪਸ ਨਾਗਪੁਰ ਪਰਤ ਆਇਆ। ਡਾ. ਸਿੰਘ ਬਾਅਦ 'ਚ ਨਾਗਪੁਰ ਤੋਂ ਮੁੰਬਈ ਹਾਵੜਾ ਐਕਸਪ੍ਰੈਸ ਤੋਂ ਰਾਏਪੁਰ ਲਈ ਰਵਾਨਾ ਹੋਏ ਹਨ। ਡਾ. ਸਿੰਘ ਦੇ ਕੋਰਬਾ ਸਮੇਤ ਕੁਝ ਹੋਰ ਸਥਾਨਾਂ 'ਤੇ ਆਯੋਜਿਤ ਪ੍ਰੋਗਰਾਮਾਂ ਨੂੰ ਇਸ ਕਾਰਨ ਰੱਦ ਕਰਨਾ ਪਿਆ।
ਇਨੈਲੋ ਵਿਧਾਇਕ ਨੇ ਕਿਹਾ, 'ਲੜਕੀਆਂ ਦੀ ਗਿਣਤੀ ਘੱਟ ਇਹ ਰੱਬ ਦੀ ਮਰਜ਼ੀ'
NEXT STORY