ਪਾਨੀਪਤ- ਹਰਿਆਣਾ ਦੇ ਪਾਨੀਪਤ ਤੋਂ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਜ ਧੀਆਂ, ਜਵਾਈ ਅਤੇ ਪੂਰਾ ਪਰਿਵਾਰ ਹੈ, ਪਰ 65 ਸਾਲਾ ਪਿਤਾ ਦੀ ਮੌਤ ਤੋਂ ਬਾਅਦਅੰਤਿਮ ਸੰਸਕਾਰ ਕਰਨ ਲਈ ਕੋਈ ਵੀ ਪਾਨੀਪਤ ਨਹੀਂ ਪਹੁੰਚਿਆ। ਜਦੋਂ ਪਰਿਵਾਰ ਨੇ ਆਉਣ ਤੋਂ ਅਸਮਰੱਥਾ ਪ੍ਰਗਟਾਈ, ਤਾਂ ਜਨ ਸੇਵਾ ਦਲ ਨੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹੋਏ, ਪੂਰੇ ਰਸਮਾਂ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ। ਇੰਨਾ ਹੀ ਨਹੀਂ ਧੀਆਂ ਨੂੰ ਵੀਡੀਓ ਕਾਲ ਰਾਹੀਂ ਪਿਤਾ ਦੇ ਅੰਤਿਮ ਦਰਸ਼ਨ ਵੀ ਕਰਵਾਏ ਗਏ।
ਦਰਅਸਲ, ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਾਸੀ 65 ਸਾਲਾ ਸੁਸ਼ੀਲ ਕੁਮਾਰ ਸਿੰਘ ਦੇ ਪਾਨੀਪਤ ਦੇ ਦਦਲਾਣਾ ਪਿੰਡ ਦੀ ਰਾਧਾ ਸਵਾਮੀ ਕਾਲੋਨੀ 'ਚ ਰਹਿੰਦੇ ਸਨ। ਉਹ ਪਹਿਲਾਂ ਇਕ ਰਿਫਾਇਨਰੀ 'ਚ ਕੰਮ ਕਰਦੇ ਸਨ। ਅਚਾਨਕ ਛਾਤੀ 'ਚ ਦਰਦ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਕਾਲੋਨੀ ਦੇ ਵਸਨੀਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ, ਪਰਿਵਾਰ ਨੂੰ ਸੂਚਿਤ ਕੀਤਾ ਅਤੇ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਲਈ ਪਾਨੀਪਤ ਆਉਣ ਲਈ ਕਿਹਾ। ਹਾਲਾਂਕਿ, ਪਰਿਵਾਰ ਨੇ ਜਵਾਬ ਦਿੱਤਾ ਕਿ ਉਹ ਬਹੁਤ ਦੂਰ ਰਹਿੰਦੇ ਹਨ ਅਤੇ ਪਾਨੀਪਤ ਨਹੀਂ ਜਾ ਸਕਦੇ।
ਜਨਸੇਵਾ ਦਲ ਦੇ ਸਕੱਤਰ ਚਮਨ ਗੁਲਾਟੀ ਨੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਸ਼ੀਲ ਕੁਮਾਰ ਦੀਆਂ ਪੰਜ ਧੀਆਂ ਹਨ। ਉਨ੍ਹਾਂ ਦੀ ਪਤਨੀ ਬੀਮਾਰ ਰਹਿੰਦੀ ਹੈ, ਤਿੰਨ ਧੀਆਂ ਦਾ ਵਿਆਹ ਹੋ ਚੁੱਕਿਆ ਹੈ ਅਤੇ 2 ਕੁਆਰੀਆਂ ਹਨ। ਜਨਸੇਵਾ ਦਲ ਨੇ ਧੀਆਂ ਨੂੰ ਆਉਣ-ਜਾਣ ਦਾ ਟਿਕਟ ਖਰਚ ਦੇਣ ਤੱਕ ਦੀ ਪੇਸ਼ਕਸ਼ ਕੀਤੀ ਪਰ ਕੋਈ ਵੀ ਆਉਣ ਲਈ ਤਿਆਰ ਨਹੀਂ ਹੋਇਆ। ਮਾਮੇ, ਚਾਚੇ ਅਤੇ ਜਵਾਈਆਂ ਨਾਲ ਵੀ ਸੰਪਰਕ ਕੀਤਾ, ਪਰ ਉੱਥੋਂ ਵੀ ਨਿਰਾਸ਼ਾ ਹੀ ਹੱਥ ਲੱਗੀ।
ਅੰਤ 'ਚ ਪਰਿਵਾਰ ਵਲੋਂ ਕਿਹਾ ਗਿਆ ਕਿ ਆਪ ਹੀ ਅੰਤਿਮ ਸੰਸਕਾਰ ਕਰ ਦਿਓ ਅਤੇ ਸਾਨੂੰ ਵੀਡੀਓ ਕਾਲ ਰਾਹੀਂ ਦਿਖਾ ਦੇਣਾ। ਇਸ ਤੋਂ ਬਾਅਦ, ਜਨਸੇਵਾ ਦਲ ਦੇ ਮੈਂਬਰਾਂ ਨੇ ਧੀਆਂ ਨੂੰ ਵੀਡੀਓ ਕਾਲ ਰਾਹੀਂ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਦਿਖਾਇਆ। ਕੁਝ ਧੀਆਂ ਭਾਵੁਕ ਵੀ ਹੋ ਗਈਆਂ। ਹੈਰਾਨੀ ਦੀ ਗੱਲ ਹੈ ਕਿ ਅੰਤਿਮ ਸੰਸਕਾਰ ਤੋਂ ਬਾਅਦ ਅਸਥੀਆਂ ਇਕੱਠੀਆਂ ਕਰਨ ਬਾਰੇ ਪੁੱਛੇ ਜਾਣ 'ਤੇ ਪਰਿਵਾਰ ਨੇ ਆਪਣੀ ਅਸਮਰੱਥਾ ਜ਼ਾਹਰ ਕੀਤੀ ਅਤੇ ਜਨਸੇਵਾ ਦਲ ਨੂੰ ਹਰਿਦੁਆਰ 'ਚ ਅਸਥੀਆਂ ਜਲ ਪ੍ਰਵਾਹ ਕਰਨ ਦੀ ਬੇਨਤੀ ਕੀਤੀ।
ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ, ਜਨਸੇਵਾ ਦਲ ਦੇ ਸਕੱਤਰ ਚਮਨ ਗੁਲਾਟੀ ਨੇ ਕਿਹਾ ਕਿ ਜਿਸ ਪਿਤਾ ਨੇ ਪੂਰੀ ਜ਼ਿੰਦਗੀ ਬੱਚਿਆਂ ਦੇ ਭਵਿੱਖ ਲਈ ਲਗਾ ਦਿੱਤੀ, ਉਸ ਦੇ ਅੰਤਿਮ ਸੰਸਕਾਰ ਦੇ ਸਮੇਂ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ। ਉਨ੍ਹਾਂ ਸਮਾਜ ਨੂੰ ਸਵਾਲ ਕੀਤਾ,"ਕੀ ਪੈਸਾ ਅਤੇ ਦੂਰੀ ਰਿਸ਼ਤਿਆਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਗਏ ਹਨ?"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਣਬੀਰ ਕਪੂਰ ਦੀ ਫਿਲਮ 'ਰਾਮਾਇਣ' ਦੇ ਨਿਰਮਾਤਾ ਦੀ ਚਿਤਾਵਨੀ, ਕਿਹਾ-ਬਿਨਾਂ ਕਿਸੇ ਨੋਟਿਸ ਦੇ ਹੋਵੇਗੀ ਅਦਾਲਤੀ ਕਾਰਵਾਈ
NEXT STORY