ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਗੋਹਦ ਚੌਰਾਹਾ ਥਾਣਾ ਖੇਤਰ ਦੇ ਪਿੰਡ ਨਾਵਲੀ 'ਚ ਇਕ ਵਿਆਹੁਤਾ ਨੇ ਆਪਣੇ ਪਤੀ ਦੀ ਲੰਮੀ ਉਮਰ ਲਈ ਪਹਿਲੇ ਸਾਲ ਕਰਵਾਚੌਥ ਵਰਤ ਰੱਖ ਕੇ ਉਸ ਦੀਆਂ ਸਾਰੀਆਂ ਰਸਮਾਂ ਪੂਰੀ ਕਰਨ ਤੋਂ ਬਾਅਦ ਫਾਂਸੀ ਦੇ ਫੰਦੇ 'ਤੇ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਪਿੰਡ ਨਾਵਲੀ ਵਾਸੀ ਸ਼੍ਰੀਮਤੀ ਸਵੀਤਾ ਸੰਖਵਾਰ (20) ਨੇ ਸ਼ਨੀਵਾਰ ਨੂੰ ਪਤੀ ਦੀ ਲੰਮੀ ਉਮਰ ਲਈ ਕਰਵਾਚੌਥ ਵਰਤ ਰੱਖ ਕੇ ਦੇਰ ਸ਼ਾਮ ਨੂੰ ਪੂਜਾ ਕੀਤੀ ਅਤੇ ਰਾਤ ਨੂੰ ਆਪਣੇ ਪਤੀ ਵੀਰਸਿੰਘ ਸੰਖਵਾਰ ਦੀ ਮੌਜੂਦਗੀ 'ਚ ਚੰਨ੍ਹ ਦੇਖ ਕੇ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਤੋੜਿਆ। ਰਾਤ 'ਚ ਪਤੀ ਸ਼ਰਾਬ ਪੀ ਕੇ ਆਇਆ ਅਤੇ ਪਤੀ-ਪਤਨੀ 'ਚ ਵਿਵਾਦ ਹੋ ਗਿਆ ਤਾਂ ਵੀਰਸਿੰਘ ਘਰ ਦੇ ਬਾਹਰ ਸੌਂ ਗਿਆ ਅਤੇ ਸਵੀਤਾ ਆਪਣੇ ਕਮਰੇ 'ਚ ਸੌਣ ਚਲੀ ਗਈ, ਜਿੱਥੇ ਦੇਰ ਰਾਤ ਸਵੀਤਾ ਨੇ ਆਪਣੇ ਕਮਰੇ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਸੋਮਵਾਰ ਸਵੇਰ ਨੂੰ ਪੁਲਸ ਨੂੰ ਜਦੋਂ ਸੂਚਨਾ ਮਿਲੀ ਤਾਂ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਸਵੀਤਾ ਦੇ ਮਾਇਕੇ ਵਾਲਿਆਂ ਦੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਾਇਆ ਅਤੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਛੱਤੀਸਗੜ ਦੇ ਮੁੱਖ ਮੰਤਰੀ ਵੀ ਫਸੇ ਹੁਡਹੁਡ ਦੀ ਲਪੇਟ 'ਚ
NEXT STORY