ਕੋਲਕਾਤਾ- ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਬਰਦਵਾਨ ਬੰਬ ਧਮਾਕੇ ਮਾਮਲੇ ਵਿਚ ਇਕ ਔਰਤ ਸਮੇਤ ਤਿੰਨ ਮੁੱਖ ਦੋਸ਼ੀਆਂ ਨੂੰ ਸੋਮਵਾਰ ਨੂੰ ਹਿਰਾਸਤ 'ਚ ਲਿਆ। ਦੋ ਅਕਤੂਬਰ ਨੂੰ ਖਾਗਰਾਗੜ੍ਹ 'ਚ ਹੋਏ ਬੰਬ ਧਮਾਕੇ ਮਾਮਲੇ ਵਿਚ ਪੁਲਸ ਨੇ ਰਜੀਆ ਬੀਬੀ, ਅਲੀਮਾ ਬੀਬੀ ਅਤੇ ਹਾਮੇਸ ਮੁੱਲਾ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਧਮਾਕੇ ਦੇ ਤਾਰ ਬੰਗਲਾਦੇਸ਼ ਦੇ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹੀਦੀਨ ਨਾਲ ਜੁੜੇ ਦੱਸੇ ਜਾਂਦੇ ਹਨ।
ਇਸ ਦਰਮਿਆਨ ਐਨ. ਆਈ. ਏ. ਨੂੰ ਇਕ ਤਲਾਸ਼ੀ ਮੁਹਿੰਮ ਦੌਰਾਨ ਬਰਦਵਾਨ ਜ਼ਿਲੇ ਦੇ ਸਿਮੁਲੀਆ ਅਤੇ ਮੰਗਲਕੋਟ ਦੇ ਇਕ ਮਦਰੱਸੇ ਤੋਂ 15 ਸੀਲਬੰਦ ਬਕਸਿਆਂ ਤੋਂ ਕੁਝ ਸੁਰਾਗ ਵੀ ਮਿਲੇ। ਪੁਲਸ ਨੇ ਦੱਸਿਆ ਕਿ ਮਦਰੱਸੇ ਦੀ ਤਲਾਸ਼ੀ ਦੌਰਾਨ ਉੱਥੇ ਕੋਈ ਮੌਲਵੀ ਨਹੀਂ ਮਿਲਿਆ।
ਕਰਵਾਚੌਥ ਦੇ ਵਰਤ ਮਗਰੋਂ ਵਿਆਹੁਤਾ ਨੇ ਲਾਇਆ ਫਾਹਾ
NEXT STORY