ਨਵੀਂ ਦਿੱਲੀ- ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਦੇ ਉਪਯੋਗਕਰਤਾਵਾਂ ਲਈ ਨਿੱਜੀ ਖੇਤਰ ਕੋਟਕ ਮਹਿੰਦਰਾ ਬੈਂਕ ਨੇ ਅੱਜ ਤੱਤਕਾਲ ਮਨੀ ਟਰਾਂਸਫਰ ਸੇਵਾ ਸ਼ੁਰੂ ਕੀਤੀ, ਜਿਸ ਦੇ ਜ਼ਰੀਏ ਕਿਸੀ ਵੀ ਬੈਂਕ ਦੇ ਖਾਤਾਧਾਰਕ ਦੂਜੇ ਬੈਂਕ 'ਚ ਮਨੀ ਟਰਾਂਸਫਰ ਕਰ ਸਕਣਗੇ। ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਜ਼ਰੀਏ ਜਿਨ੍ਹਾਂ ਲੋਕਾਂ ਦਾ ਉਨ੍ਹਾਂ ਦੇ ਬੈਂਕ 'ਚ ਖਾਤਾ ਨਹੀਂ ਹੈ ਉਹ ਵੀ ਕਿਸੇ ਵੀ ਬੈਂਕ ਦੇ ਖਾਤਾਧਾਰਕ ਨੂੰ ਤਤਕਾਲ ਮਨੀ ਟਰਾਂਸਫਰ ਕਰ ਸਕਦੇ ਹਨ। ਇਹ ਸੇਵਾ ਫ੍ਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਲਈ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਦੇ ਆਈ.ਐਮ.ਪੀ.ਐਸ. ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਪੈਸੇ ਦਾ ਟਰਾਂਸਫਾਰ ਇਸ ਦੇ ਨਾਲ ਜੁੜੇ 28 ਬੈਂਕਾਂ 'ਚ ਹੋ ਸਕਦਾ ਹੈ। ਬੈਂਕ ਅਜੇ ਆਈ.ਐਮ.ਪੀ.ਆਸ. ਦੇ ਜ਼ਰੀਏ ਮੋਬਾਈਲ ਤੋਂ ਕਿਸੀ ਵੀ ਬੈਂਕ 'ਚ ਮਨੀ ਟਰਾਂਸਫਰ ਦੀ ਸੇਵਾ ਦੇ ਰਹੀ ਹੈ। ਬੈਂਕ ਨੇ ਇਸ ਸੇਵਾ ਨੂੰ ਸ਼ੁਰੂ ਕਰਨ ਲਈ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਅਤੇ ਰਿਜ਼ਰਵ ਬੈਂਕ ਨਾਲ ਮਿਲ ਕੇ ਕੰਮ ਕੀਤਾ ਹੈ। ਮਨੀ ਟਰਾਂਸਫਰ ਕਰਨ ਵਾਲਿਆਂ ਨੂੰ ਇਸ ਦੇ ਲਈ ਬਣਾਈ ਗਈ ਵਿਸ਼ੇਸ਼ ਵੈਬਸਾਈਟ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਦੇ ਲਈ ਸੰਬੰਧਿਤ ਵਿਅਕਤੀ ਨੂੰ ਬੈਂਕ ਖਾਤੇ ਦੇ ਬਾਰੇ 'ਚ ਵਿਸ਼ੇਸ਼ ਜਾਣਕਾਰੀਆਂ ਦੇਣੀਆਂ ਪੈਣਗੀਆਂ। ਇਸ ਰਜਿਸਟ੍ਰੇਸ਼ਨ ਹੋਣ ਦੇ ਬਾਅਦ ਮਨੀ ਟਰਾਂਸਫਰ ਕੀਤੀ ਜਾ ਸਕਦੀ ਹੈ। ਇਸ ਦੇ ਜ਼ਰੀਏ ਇਕ ਵਾਰ 'ਚ 2500 ਤੋਂ ਵੱਧ ਮਨੀ ਟਰਾਂਸਫਰ ਨਹੀਂ ਕੀਤੀ ਜਾ ਸਕਦੀ ਅਤੇ ਮਹੀਨੇ 'ਚ 25 ਹਜ਼ਾਰ ਰੁਪਏ ਟਰਾਂਸਫਰ ਕੀਤੇ ਜਾ ਸਕਦੇ ਹਨ।
ਜਾਂਚ ਏਜੰਸੀ ਨੇ ਬਰਦਵਾਨ ਧਮਾਕਾ ਮਾਮਲੇ ਦੇ 3 ਦੋਸ਼ੀਆਂ ਨੂੰ ਲਿਆ ਹਿਰਾਸਤ 'ਚ
NEXT STORY