ਨਵੀਂ ਦਿੱਲੀ- ਜੋਲੋ ਓਪਸ ਐਚ.ਡੀ. ਸਮਾਰਟਫੋਨ ਭਾਰਤ 'ਚ ਲਾਂਚ ਹੋ ਗਿਆ ਹੈ। ਇਸ ਦੀ ਕੀਮਤ 9499 ਰੁਪਏ ਹੈ। ਡਿਊਲ ਸਿਮ ਸਪੋਰਟ ਕਰਨ ਵਾਲਾ ਜੋਲੋ ਓਪਸ ਐਚ.ਡੀ. ਐਂਡਰਾਇਡ 4.4.2 ਕਿਟਕੈਟ 'ਤੇ ਚੱਲਦਾ ਹੈ। ਇਸ 'ਚ 1280 ਗੁਣਾ 720 ਪਿਕਸਲ ਰੈਜ਼ੇਲਿਊਸ਼ਨ ਵਾਲੀ 5 ਇੰਚ ਦੀ ਐਚ.ਡੀ. ਆਈ.ਪੀ.ਐਸ. ਡਿਸਪਲੇ ਹੈ।
1.2 ਗੀਗਾਹਾਰਟਜ਼ ਕਵਾਡਕੋਰ ਬ੍ਰਾਡਕਾਮ ਪ੍ਰੋਸੈਸਰ ਅਤੇ 1 ਜੀ.ਬੀ. ਰੈਮ ਹੈ। ਜੋਲੋ ਓਪਸ ਐਚ.ਡੀ. 'ਚ ਪਿੱਛਲੇ ਪਾਸੇ ਐਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ 'ਚ ਸੀਨ ਡਿਟੈਕਸ਼ਨ, ਫੇਸ ਰਿਕਗ੍ਰਿਸ਼ਨ, ਪੈਨੋਰਮਾ, ਜਿਓ ਟੈਗਿੰਗ ਅਤੇ ਐਚ.ਡੀ.ਐਰ. ਵਰਗੇ ਫੀਚਰ ਹਨ। 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਹੁਣ ਫੇਸਬੁੱਕ ਰਾਂਹੀ ਕਰੋ ਮਨੀ ਟਰਾਂਸਫਰ
NEXT STORY