ਨਵੀਂ ਦਿੱਲੀ- ਮਲਟੀ ਬ੍ਰਾਂਡ ਪ੍ਰਚੂਨ ਲੜੀ ਵੀ-ਮਾਰਟ ਅਗਲੇ ਚਾਰ ਸਾਲਾਂ ਵਿਚ ਹਰ ਸਾਲ 25 ਸਟੋਰਾਂ ਦੀ ਗਿਣਤੀ ਜੋੜਦੇ ਹੋਏ ਗੈਰ ਮੈਟਰੋ ਸ਼ਹਿਰਾਂ ’ਚ ਆਪਣੇ ਸਟੋਰ ਨੈੱਟਵਰਕ ਦੀ ਗਿਣਤੀ 200 ਕਰੇਗੀ।
ਕੰਪਨੀ ਦੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿਚ ਪ੍ਰਚੂਨ ਕੱਪੜੇ ਦੇ ਸਟੋਰ ਹਨ ਅਤੇ ਉਸ ਦੀ ਪੂਰਬੀ-ਉੱਤਰੀ ਅਤੇ ਦੱਖਣੀ ਖੇਤਰਾਂ ’ਚ ਵਿਸਥਾਰ ਦੀ ਯੋਜਨਾ ਹੈ।
ਵੀ-ਮਾਰਟ ਰਿਟੇਲ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਲਲਿਤ ਅਗਰਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਅਗਲੇ ਤਿੰਨ ਤੋਂ ਚਾਰ ਸਾਲਾਂ ’ਚ ਆਪਣੇ ਆਕਾਰ ਨੂੰ ਦੁਗਣਾ ਕਰਾਂਗੇ। ਅਸੀਂ ਆਪਣੇ ਨੈੱਟਵਰਕ ’ਚ ਸਟੋਰਾਂ ਦੀ ਗਿਣਤੀ ਹਰ ਸਾਲ 25 ਤੋਂ 30 ਦੀ ਗਿਣਤੀ ਵਿਚ ਵਧਾਉਣਾ ਜਾਰੀ ਰੱਖਾਂਗੇ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਸਾਲ ਦੇ ਅੰਤ ਤੱਕ ਆਪਣੇ ਨੈੱਟਵਰਕ ਵਿਚ ਸਟੋਰਾਂ ਦੀ ਗਿਣਤੀ 114 ਤੱਕ ਹੋਣ ਦੀ ਉਮੀਦ ਹੈ।
4 ਮਹੀਨੇ ਬਾਅਦ ਕਾਰਾਂ ਦੀ ਵਿਕਰੀ 1.03 ਫੀਸਦੀ ਘਟੀ
NEXT STORY