ਮੁੰਬਈ- ਭਾਰਤੀ ਸਕਿਓਰਿਟੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਬਾਜ਼ਾਰ ਇਕਾਈਆਂ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਤਰਕਸੰਗਤ ਬਣਾਉਣ ਦੀ ਪਹਿਲ ਦੇ ਤਹਿਤ ਸ਼ੇਅਰ ਬਾਜ਼ਾਰਾਂ ਅਤੇ ਕਲਿਅਰਿੰਗ ਕੰਪਨੀਆਂ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਦੇ ਤਹਿਤ ਉਨ੍ਹਾਂ ਨੂੰ ਆਪਣੇ ਮੈਂਬਰਾਂ ਦੇ ਬਾਰੇ ’ਚ ਸੂਚਨਾਵਾਂ ਨੂੰ ਸਾਂਝਾ ਕਰਨਾ ਹੋਵੇਗਾ।
ਸੇਬੀ ਨੇ ਹਾਲ ਹੀ ’ਚ ਨਵੇਂ ਨਿਯਮਾਂ ਨੂੰ ਨੋਟੀਫਾਈਡ ਕੀਤਾ ਹੈ ਜਿਸ ਦੇ ਤਹਿਤ ਸ਼ੇਅਰ ਬ੍ਰੋਕਰਾਂ ਅਤੇ ਕਲਿਅਰਿੰਗ ਇਕਾਈਆਂ ਨੂੰ ਇਕ ਵਾਰ ਹੀ ਸਿੰਗਲ ਰਜਿਸਟ੍ਰੇਸ਼ਨ ਸਰਟੀਫਿਕੇਟ ਲੈਣਾ ਹੋਵੇਗਾ, ਤਾਂ ਹੀ ਉਹ ਵੱਖ-ਵੱਖ ਐਕਸਚੇਂਜਾਂ ’ਚ ਪਰਿਚਾਲਨ ਕਰ ਸਕਣਗੇ।
ਸੇਬੀ ਨੇ ਸੋਮਵਾਰ ਨੂੰ ਜਾਰੀ ਸਰਕੁਲਰ ਵਿਚ ਐਕਸਚੇਂਜਾਂ ਅਤੇ ਕਲਿਅਰਿੰਗ ਕੰਪਨੀਆਂ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਨਾਲ ਇਸ ਪ੍ਰਕਿਰਿਆ ਨੂੰ ਲਾਗੂ ਕੀਤਾ ਜਾ ਸਕੇ।
ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਪੂੰਜੀ ਬਾਜ਼ਾਰ ਰੈਗੁਲੇਟਰੀ ਨੇ ਸ਼ੇਅਰ ਬਾਜ਼ਾਰਾਂ ਅਤੇ ਕਲਿਅਰਿੰਗ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਮੈਂਬਰਾਂ ਦੇ ਬਾਰੇ ਵਿਚ ਇਕ-ਦੂਜੇ ’ਚ ਸੂਚਨਾਵਾਂ ਨੂੰ ਸਾਂਝਾ ਕਰਨ।
ਸੇਬੀ ਕੋਲੋਂ 4600 ਸਹਾਰਾ ਨਿਵੇਸ਼ਕਾਂ ਨੇ ਮੰਗਿਆ ਰਿਫੰਡ
NEXT STORY