ਨਵੀਂ ਦਿੱਲੀ-ਸਹਾਰਾ ਸਮੂਹ ਦੀਆਂ 2 ਕੰਪਨੀਆਂ ਸਹਾਰਾ ਇੰਡੀਆ ਰੀਅਲ ਅਸਟੇਟ ਕਾਰਪੋਰੇਸ਼ਨ ਲਿਮਟਿਡ ਅਤੇ ਸਹਾਰਾ ਹਾਊਸਿੰਗ ਇਨਵੈਸਟਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਲਗਭਗ 4,600 ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਅਤੇ ਵਟਾਂਦਰਾ ਬੋਰਡ (ਸੇਬੀ) ਕੋਲੋਂ ਰਿਫੰਡ ਲਈ ਅਰਜ਼ੀ ਮੰਗੀ ਹੈ।
ਸੇਬੀ ਦਾ ਦੋਸ਼ ਹੈ ਕਿ ਸਹਾਰਾ ਸਮੂਹ ਦੀਆਂ 2 ਕੰਪਨੀਆਂ ਨੇ ਨਿਵੇਸ਼ਕਾਂ ਕੋਲੋਂ ਤਕਰੀਬਨ 24000 ਕਰੋੜ ਰੁਪਏ ਇੱਕਠੇ ਕੀਤੇ ਹਨ ਅਤੇ ਇਹ ਪੈਸੇ ਨਿਵੇਸ਼ਕਾਂ ਨੂੰ ਨਹੀਂ ਦਿੱਤੇ ਜਾ ਰਹੇ। ਸੇਬੀ ਦਾ ਕਹਿਣਾ ਹੈ ਕਿ ਸਹਾਰਾ ਸਮੂਹ ਨੇ ਫਰਜ਼ੀ ਨਿਵੇਸ਼ਕਾਂ ਦੇ ਬੇਨਾਮੀ ਦਸਤਾਵੇਜ਼ ਤਿਆਰ ਕੀਤੇ ਅਤੇ ਇਹ ਪੈਸੇ ਅਸਲ 'ਚ ਕਿਸੇ ਹੋਰ ਦੇ ਹਨ, ਜਦਕਿ ਨਿਵੇਸ਼ਕਾਂ ਦੇ ਭੁਗਤਾਨ ਦੇ ਮਾਮਲੇ ਨੂੰ ਲੈ ਕੇ ਸਹਾਰਾ ਪ੍ਰਮੁੱਖ ਸੁਬਰਤ ਰਾਏ ਲਗਭਗ 6 ਮਹੀਨੇ ਤੋਂ ਤਿਹਾੜ ਜੇਲ 'ਚ ਹਨ।
ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰੋਹਿਤ ਨੰਦਨ ਦਾ ਕਾਰਜਕਾਲ ਵਧਿਆ
NEXT STORY