ਨਵੀਂ ਦਿੱਲੀ- ਕੇਂਦਰੀ ਉਤਪਾਦ ਫੀਸ ਅਤੇ ਅਸੂਚਨਾ ਡਾਇਰੈਕਟੋਰੇਟ (ਡੀ. ਜੀ.ਸੀ. ਈ. ਆਈ.) ਨੇ ਲਗਭਗ 60 ਕਰੋੜ ਰੁਪਏ ਦੇ ਸੇਵਾ ਟੈਕਸ ਦੀ ਕਥਿਤ ਚੋਰੀ ਦੇ ਮਾਮਲੇ 'ਚ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਪ੍ਰਾਈਵੇਟ ਲਿਮਟਿਡ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡਾਇਲ ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਸੰਚਾਲਨ ਕਰਦੀ ਹੈ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਸ ਨੋਟਿਸ ਵਿਚ ਦੋਸ਼ ਲਗਾਇਆ ਹੈ ਕਿ ਡਾਇਲ ਨੇ ਆਪਣੀ 5,000 ਏਕੜ ਜ਼ਮੀਨ ਡਿਵੈਲਪਰਾਂ ਨੂੰ ਲੀਜ 'ਤੇ ਦੇਣ ਦੇ ਜ਼ਰੀਏ ਜਿਹੜਾ ਪੈਸਾ ਇਕੱਠਾ ਕੀਤਾ ਹੈ, ਉਸ 'ਤੇ ਸੇਵਾ ਟੈਕਸ ਦੇਣਦਾਰੀ ਨੂੰ ਪੂਰਾ ਨਹੀਂ ਕੀਤਾ। ਕੰਪਨੀ ਨੇ ਐਰੋ ਸਿਟੀ ਪ੍ਰਾਜੈਕਟ ਯੋਜਨਾ ਦੇ ਤਹਿਤ ਜ਼ਮੀਨ ਫਾਈਵ ਸਟਾਰ ਹੋਟਲ ਆਦਿ ਲਈ ਦਿੱਤੀ ਸੀ। ਸੰਪਰਕ ਕਰਨ 'ਤੇ ਡਾਇਲ ਨੇ ਕਿਸੇ ਤਰ੍ਹਾਂ ਦੀ ਸੇਵਾ ਟੈਕਸ ਚੋਰੀ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਕਾਰਨ ਦੱਸੋ ਨੋਟਿਸ ਦਾ ਅਧਿਐਨ ਕੀਤਾ ਜਾ ਰਿਹਾ ਹੈ।
ਛੱਕ ਹੋਣ 'ਤੇ ਕੀਤਾ ਪਤਨੀ ਦਾ ਕਤਲ!
NEXT STORY