ਜੈਪੁਰ- ਜੈਪੁਰ ਕਸ਼ਮੀਰੀ ਦੇ ਮੁਹਾਨਾ ਥਾਣਾ ਖੇਤਰ 'ਚ ਪਿਛਲੀ 27 ਸਤੰਬਰ ਨੂੰ ਇਕ ਮਹਿਲਾ ਦੀ ਕਥਿਤ ਹੱਤਿਆ ਕਰਕੇ ਲਾਸ਼ ਨੂੰ ਸੁੰਨਸਾਨ ਜਗ੍ਹਾ 'ਤੇ ਸੁੱਟ ਕੇ ਮਾਮਲਾ ਦਰਜ ਕਰਵਾਉਣ ਵਾਲੇ ਪਤੀ ਗੰਗਾਰਾਮ ਨੂੰ ਪੁਲਸ ਨੇ ਅੱਜ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਗੰਗਾਰਾਮ ਨੇ ਆਪਣੀ ਪਤਨੀ ਦੀ ਗੁਮਸ਼ੁਦਾ ਹੋਣ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ ਅਗਲੇ ਦਿਨ ਪਤਨੀ ਦੀ ਲਾਸ਼ ਸੁੰਨਸਾਨ ਇਲਾਕੇ 'ਚ ਪਈ ਮਿਲੀ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਪਤੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਪਤੀ ਨੇ ਮੰਨਿਆ ਕਿ ਉਸ ਨੇ ਆਪਣੀ ਪਤਨੀ ਅੰਜਨਾ ਦੇ ਚਰਿੱਤਰ 'ਚੇ ਛੱਕ ਹੋਣ 'ਤੇ ਉਸ ਦੀ ਹੱਤਿਆ ਕੀਤੀ, ਜਿਸ ਦੇ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਨੁਸਾਰ ਪਤੀ ਨੇ ਅੰਜਨਾ ਨੂੰ ਸੌਂਦੇ ਹੋਏ ਗਲਾ ਦਬਾ ਕੇ ਹੱਤਿਆ ਕਰਨ ਦੇ ਬਾਅਦ ਲਾਸ਼ ਨੂੰ ਸੁੰਨਸਾਨ ਜਗ੍ਹਾ 'ਚ ਸੁੱਟ ਦਿੱਤਾ ਅਤੇ ਪੁਲਸ ਨੂੰ ਗੁੰਮਸ਼ੁਦਾ ਹੋਣ ਦੀ ਸੂਚਨਾ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੂਗਲ ਨੈਕਸਸ 9 15 ਅਕਤੂਬਰ ਨੂੰ ਹੋ ਸਕਦੈ ਲਾਂਚ, ਆਈਪੈਡ ਏਅਰ 2 ਨੂੰ ਕੜੀ ਟੱਕਰ (ਦੇਖੋ ਤਸਵੀਰਾਂ)
NEXT STORY