ਨਵੀਂ ਦਿੱਲੀ— ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਅਦਾਲਤ ਦੇ ਹੁਕਮ ਤੋਂ ਬਾਅਦ ਸਿਹਤ ਵਿਗੜਨ 'ਤੇ ਤਿਹਾੜ ਜੇਲ ਤੋਂ ਏਮਸ ਲਿਜਾਇਆ ਜਾ ਸਕਦਾ ਹੈ। ਅਦਾਲਤ ਦੇ ਹੁਕਮ ਤੋਂ ਬਾਅਦ ਚੌਟਾਲਾ ਨੇ ਖੁਦ ਨੂੰ ਜੇਲ 'ਚ ਸਰੈਂਡਰ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਤਿਹਾੜ ਜੇਲ 'ਚ ਚੌਟਾਲਾ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੌਟਾਲਾ ਚੌਣ ਰੈਲੀਆਂ ਕਰਨ ਤੋਂ ਇਨਕਾਰ ਕੀਤਾ ਗਿਆ ਸੀ, ਪਰ ਉਸ ਦੇ ਬਾਵਜੂਦ ਵੀ ਉਨ੍ਹਾਂ ਨੇ ਰੈਲੀਆਂ ਕੀਤੀ। ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੌਟਾਲਾ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿੰਨੇ ਉਤਸਾਹਿਤ ਹਨ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਚੌਟਾਲਾ ਨੇ ਜੇਲ 'ਚੋਂ ਇਕ ਚਿੱਠੀ ਲਿਖੀ ਅਤੇ ਉਸ ਵਿਚ ਸੂਬਾ ਵਾਸੀਆਂ ਨੂੰ 15 ਅਕਤੂਬਰ ਨੂੰ ਇਨੈਲੋ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਮੈਟਰੋ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ!
NEXT STORY