ਪੰਜਾਬ ਦੀ ਖੁਸ਼ਹਾਲੀ 'ਚ ਅਹਿਮ ਯੋਗਦਾਨ ਪੰਜਾਬ ਕੇਸਰੀ ਪਰਿਵਾਰ ਦਾ : ਬਲਰਾਮਜੀ ਦਾਸ ਟੰਡਨ
ਲੁਧਿਆਣਾ(ਰਿੰਕੂ ਦਾਨੀ)-ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਨੇ ਕਿਹਾ ਕਿ ਦੇਸ਼ ਨੂੰ ਅੱਤਵਾਦ ਦੇ ਖਿਲਾਫ ਇਕਜੁਟ ਹੋ ਕੇ ਲੜਾਈ ਲੜਨੀ ਹੋਵੇਗੀ। ਇਥੇ ਸ਼੍ਰੀ ਗਿਆਨ ਸਥਲ ਮੰਦਰ ਵਿਚ ਆਯੋਜਿਤ ਸਮਾਰੋਹ ਵਿਚ ਹਿੱਸਾ ਲੈਣ ਆਏ ਰਾਜਪਾਲ ਸ਼੍ਰੀ ਟੰਡਨ ਨੇ ਕਿਹਾ ਕਿ ਹੁਣ ਵੀ ਦੇਸ਼ ਦੇ ਕਈ ਰਾਜਾਂ 'ਚ ਅੱਤਵਾਦੀ ਸੰਗਠਨਾਂ ਨੇ ਵੱਖ-ਵੱਖ ਨਾਂਵਾਂ ਤੋਂ ਆਪਣਾ ਅੱਤਵਾਦ ਕਾਇਮ ਕੀਤਾ ਹੋਇਆ ਹੈ। ਜਿਨ੍ਹਾਂ ਵਿਚੋਂ ਜ਼ਿਆਦਾਤਰ 'ਤੇ ਤਾਂ ਕਾਬੂ ਪਾ ਲਿਆ ਗਿਆ ਹੈ ਅਤੇ ਛੱਤੀਸਗੜ੍ਹ ਵਿਚ ਵੀ ਨਕਸਲਵਾਦ ਹੁਣ ਆਖਰੀ ਸਾਹ ਗਿਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਵਿਚ ਅਹਿਮ ਯੋਗਦਾਨ ਪੰਜਾਬ ਕੇਸਰੀ ਪਰਿਵਾਰ ਦਾ ਰਿਹਾ ਹੈ, ਕਿਉਂਕਿ ਲਾਲਾ ਜਗਤ ਨਾਰਾਇਣ ਜੀ ਨੇ ਅੱਤਵਾਦ ਖਿਲਾਫ ਕਲਮ ਦੇ ਰਾਹੀਂ ਆਪਣੀ ਲੜਾਈ ਨੂੰ ਜਾਰੀ ਰੱਖਿਆ ਅਤੇ ਦੇਸ਼ ਦੀ ਏਕਤਾ ਅਤੇ ਭਾਈਚਾਰੇ ਨੂੰ ਕਾਇਮ ਰੱਖਣ 'ਤੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿਤੀ। ਇਹ ਹੀ ਨਹੀਂ ਪੰਜਾਬ ਕੇਸਰੀ ਪਰਿਵਾਰ ਨਾਲ ਜੁੜੇ ਕਈ ਲੋਕ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ। ਟੰਡਨ ਨੇ ਕਿਹਾ ਕਿ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰੇਰਨਾ ਨਾਲ ਅੱਜ ਪੰਜਾਬ ਸਮੇਤ ਕਈ ਰਾਜਾਂ ਵਿਚ ਸੰਸਥਾਵਾਂ ਲੋੜਵੰਦਾਂ ਦੀ ਸਹਾਇਤਾ ਕਰਕੇ ਆਪਣਾ ਫਰਜ਼ ਬਾਖੂਬੀ ਨਿਭਾ ਰਹੀਆਂ ਹਨ। ਇਸ ਮੌਕੇ 'ਤੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਡਾ. ਬਲਦੇਵ ਰਾਜ ਚਾਵਲਾ, ਗਿਆਨ ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ, ਓਮ ਦੱਤ ਸ਼ਰਮਾ, ਹਰਬੰਸ ਲਾਲ ਫੈਂਟਾ, ਸੰਜੇ ਕਪੂਰ, ਪੁਸ਼ਪਿੰਦਰ ਸਿੰਘਲ, ਪੰਕਜ ਜੈਨ ਤੇ ਮਨੋਜ ਚੌਹਾਨ ਆਦਿ ਮੌਜੂਦ ਸਨ।
ਗ੍ਰਹਿ ਪ੍ਰਵੇਸ਼ ਦੀ ਸਫਲਤਾ 'ਚ ਅਹਿਮ ਰੋਲ ਦੇਵੀ-ਦੇਵਤਿਆਂ ਦਾ ਹੁੰਦੈ : ਸ਼੍ਰੀ ਅਵਿਨਾਸ਼ ਚੋਪੜਾ
NEXT STORY