ਸਮਰਾਲਾ (ਗਰਗ) : ਆਜ਼ਾਦੀ ਦਿਹਾੜੇ ਮੌਕੇ ਪੁਲਸ ਵੱਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਚੈਕਿੰਗ ਮੁਹਿੰਮ ਦੌਰਾਨ ਸਮਰਾਲਾ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਸ ਚੌਂਕੀ ਹੇਡੋਂ ਦੇ ਬਾਹਰ ਕੀਤੀ ਗਈ ਨਾਕਾਬੰਦੀ ਤੇ ਚੈਕਿੰਗ ਦੌਰਾਨ ਇਕ ਫਾਰਚੂਨਰ ਸਵਾਰ ਪੰਜ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 4 ਲੱਖ 80 ਹਜ਼ਾਰ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ 50 ਗ੍ਰਾਮ ਮੌਰਫਿਨ ਅਤੇ ਤਿੰਨ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਹੀ ਨਸ਼ਾ ਤਸਕਰ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਛੇਹਰੇਟਾ ਨਾਲ ਸੰਬੰਧਤ ਹਨ ਜੋ ਕਿ ਅੱਜ ਸਵੇਰੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ।
ਐੱਸਐੱਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਫਾਰਚੂਨਰ ਗੱਡੀ ਵਿਚ ਪੰਜ ਨੌਜਵਾਨ ਸਵਾਰ ਸਨ ਅਜੇ ਦੇਵਗਨ ਨਾਮਕ ਨੌਜਵਾਨ ਗੱਡੀ ਚਲਾ ਰਿਹਾ ਸੀ, ਪ੍ਰਾਣ ਸ਼ਰਮਾ, ਦੀਪਕ,ਪਰਮਦੀਪ ,ਲਵਪ੍ਰੀਤ ਸਵਾਰ ਸਨ ਜਦੋਂ ਗੱਡੀ ਦੀ ਤਲਾਸ਼ੀ ਦੌਰਾਨ ਇਹ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਪੁਲਸ ਵੱਲੋਂ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸਾਰੇ ਇਕ ਦੂਸਰੇ ਦੇ ਦੋਸਤ ਹਨ। ਪੁਲਸ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਅਜੇ ਦੇਵਗਨ ਤੇ ਪਹਿਲਾਂ ਵੀ ਦੋ ਐੱਨਡੀਪੀਐੱਸ ਐਕਟ ਤੇ ਮੁਕਦਮੇ ਦਰਜ ਹਨ ਅਤੇ ਉਹ ਦੋ ਦਿਨ ਪਹਿਲਾਂ ਹੀ ਇਕ ਕਿਲੋ ਹੈਰੋਇਨ ਬਰਾਮਦਗੀ ਦੇ ਕੇਸ ਵਿਚੋਂ ਜ਼ਮਾਨਤ ਤੇ ਜੇਲ ਤੋਂ ਬਾਹਰ ਆਇਆ ਸੀ। ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਸ ਤੋਂ ਨਸ਼ਾ ਲੈ ਕਿੱਥੇ ਸਪਲਾਈ ਕਰਦੇ ਹਨ।
ਡਾ. ਹਿਤੇਂਦਰ ਸੂਰੀ CM ਮਾਨ ਵੱਲੋਂ 'ਪੰਜਾਬ ਸਰਕਾਰ ਪ੍ਰਮਾਣ ਪੱਤਰ' ਨਾਲ ਸਨਮਾਨਿਤ
NEXT STORY