ਲੁਧਿਆਣਾ(ਮੋਹਿਨੀ/ਚੋਪੜਾ)-ਮੀਡੀਆ ਕੇਅਰ ਦੇ ਐੱਮ. ਡੀ. ਨੀਰਜ ਗੁਪਤਾ, ਡਾ. ਰਜਨੀ ਗੁਪਤਾ ਅਤੇ ਰੁਦਰਾਕਸ਼ ਗੁਪਤਾ ਦੇ ਨਵੇਂ ਨਿਵਾਸ ਸਥਾਨ ਮੀਡੀਆ ਹਾਊਸ ਵਿਚ ਗ੍ਰਹਿ ਪ੍ਰਵੇਸ਼ ਅਤੇ ਮਾਂ ਦੀ ਚੌਕੀ ਦਾ ਆਯੋਜਨ ਸ਼ਕਤੀ ਵਿਹਾਰ ਹੈਬੋਵਾਲ ਵਿਚ ਕੀਤਾ ਗਿਆ। ਚੌਕੀ ਵਿਚ ਜੋਤੀ ਪ੍ਰਚੰਡ ਅਤੇ ਪੂਜਨ ਗੁਪਤਾ ਪਰਿਵਾਰ ਵਲੋਂ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ 'ਤੇ ਮਾਤਾ ਦੇ ਦਰਬਾਰ ਦੀ ਸ਼ੋਭਾ ਮਨ ਨੂੰ ਭਾਉਣ ਵਾਲੀ ਸੀ। ਇਸ ਸ਼ੁਭ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਕੇਸਰੀ ਗਰੁੱਪ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ ਜੀ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਪਾਮੇਲਾ ਚੋਪੜਾ, ਨਿਰਦੇਸ਼ਕ ਸ਼੍ਰੀ ਅਭਿਜੈ ਚੋਪੜਾ, ਸ਼੍ਰੀ ਅਭਿਨਵ ਚੋਪੜਾ ਦਾ ਪਹੁੰਚਣ 'ਤੇ ਨੀਰਜ ਗੁਪਤਾ, ਡਾ. ਰਜਨੀ ਗੁਪਤਾ, ਐੱਸ. ਆਰ. ਦੱਤਾ, ਰਿਟਾਇਰਡ ਐੱਸ. ਐੱਸ. ਪੀ. ਜੰਮੂ, ਚੰਦਰ ਕਾਂਤਾ ਦੱਤਾ, ਅਨਿਲ ਗੁਪਤਾ, ਡਾ. ਨੀਤੀ ਦੱਤਾ, ਨੇਹਾ ਗੁਪਤਾ, ਡਾ. ਸੰਜੇ ਸ਼ਰਮਾ, ਡਾ. ਆਂਚਲ ਸ਼ਰਮਾ, ਰਾਜਨ ਸਿੰਗਲਾ, ਸੀਮਾ ਸਿੰਗਲਾ, ਡਾ. ਵਰਮਾ ਪਠਾਨਕੋਟ, ਰਮੇਸ਼ ਕੱਕੜ, ਵੇਰਾ, ਪ੍ਰਵੀਨ ਜਿੰਦਲ ਰਾਮਾ, ਕੌਂਸਲਰ ਨਰਿੰਦਰ ਮੱਲੀ, ਸੰਗਲਾ ਸ਼ਿਵਾਲਾ ਦੇ ਮਹੰਤ ਦਿਨੇਸ਼ ਪੁਰੀ ਆਦਿ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ। ਮਾਂ ਦੀ ਚੌਕੀ ਵਿਚ ਸ਼੍ਰੀ ਅਵਿਨਾਸ਼ ਚੋਪੜਾ ਜੀ ਦੇ ਪਰਿਵਾਰ ਸਮੇਤ ਮੱਥਾ ਟੇਕ ਕੇ ਮਹਾਮਾਈ ਦਾ ਆਸ਼ੀਰਵਾਦ ਲਿਆ ਅਤੇ ਕਿਹਾ ਕਿ ਗ੍ਰਹਿ ਪ੍ਰਵੇਸ਼ ਦੀ ਸਫਲਤਾ ਵਿਚ ਅਹਿਮ ਰੋਲ ਦੇਵੀ-ਦੇਵਤਿਆਂ ਦਾ ਹੁੰਦਾ ਹੈ ਅਤੇ ਨੀਰਜ ਗੁਪਤਾ ਨੇ ਪਰਿਵਾਰ ਸਮੇਤ ਇਸ ਧਾਰਮਿਕ ਆਯੋਜਨ ਦਾ ਪ੍ਰਬੰਧ ਕਰਕੇ ਨਵੇਂ ਨਿਵਾਸ ਦਾ ਸ਼ੁਧੀਕਰਨ ਕੀਤਾ ਹੈ, ਜੋ ਲੋਕਾਂ ਦੇ ਲਈ ਇਕ ਮਿਸਾਲ ਹੈ। ਸ਼੍ਰੀ ਅਵਿਨਾਸ਼ ਚੋਪੜਾ ਜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਾਰਦਿਕ ਵਧਾਈ ਦਿੰਦੇ ਹੋਏ ਮੰਗਲਕਾਮਨਾ ਕੀਤੀ। ਇਸ ਮੌਕੇ 'ਤੇ ਰਾਕੇਸ਼ ਜੈਨ, ਨਿਤੇਸ਼ ਕਪੂਰ, ਜੌਲੀ ਫਾਰਮਾ ਦੇ ਐੱਮ. ਡੀ. ਰਾਜੇਸ਼ ਮਧੋਕ, ਮੁਕੇਸ਼ ਮਧੋਕ, ਨਿਖਿਲ ਜਿੰਦਲ, ਰਾਕੇਸ਼ ਗੁਪਤਾ, ਸੁਨੈਨਾ ਗੁਪਤਾ, ਸੁਰੇਸ਼ ਗੋਇਲ, ਸਵਿਤਾ ਗੋਇਲ, ਰਜਨੀ ਰਾਣੀ, ਰਾਜੇਸ਼ ਸਿੰਗਲਾ ਬੌਬੀ ਤੇ ਹੋਰਨਾਂ ਨੇ ਮਹਾਮਾਈ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਗਵਾਈ।
ਸਰਕਾਰਾਂ ਦਾ ਕੰਮ ਸੁਪਰ ਮਿਲਕ ਪਰਿਵਾਰ ਵਲੋਂ ਕੀਤਾ ਜਾ ਰਿਹੈ : ਸ਼੍ਰੀ ਵਿਜੇ ਚੋਪੜਾ
NEXT STORY