ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਸੋਮਵਾਰ ਨੂੰ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਨੂੰ ਗੈਰ-ਮਹਾਰਾਸ਼ਟਰੀਅਨ ਲੋਕਾਂ ਦੇ ਖਿਲਾਫ ਉਨ੍ਹਾਂ ਦੀਆਂ ਕਥਿਤ ਟਿੱਪਣੀਆਂ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਗੈਰ-ਮਹਾਰਾਸ਼ਟਰੀਅਨ ਲੋਕਾਂ ਦਾ ਰਾਜ 'ਚ ਪ੍ਰਵੇਸ਼ ਰੋਕ ਦਿੱਤਾ ਜਾਵੇਗਾ। ਆਦਰਸ਼ ਚੋਣ ਜਾਬਤੇ ਦਾ ਉਲੰਘਣ ਕਰਨ ਦੇ ਲਈ ਨੋਟਿਸ ਜਾਰੀ ਕਰਦੇ ਹੋਏ ਚੋਣ ਕਮਿਸ਼ਨ ਨੇ ਰਾਜ ਨੂੰ ਇਸ ਦਾ ਜਵਾਬ ਦੇਣ ਲਈ 15 ਅਕਤੂਬਰ ਦੀ ਸਵੇਰ ਤੱਕ ਦਾ ਸਮਾਂ ਦਿੱਤਾ ਹੈ। ਉੱਥੇ ਹੀ ਰਾਜ ਠਾਕਰੇ ਨੇ ਸੋਮਵਾਰ ਨੂੰ ਇਕ ਇੰਟਰਵਿਊ 'ਚ ਮਹੱਤਵਪੂਰਨ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ। ਰਾਜ ਨੇ ਕਿਹਾ ਕਿ ਰਾਜ ਦੀ ਜਨਤਾ ਜੇਕਰ ਉਨ੍ਹਾਂ ਦੇ ਪੱਖ ਦੇ ਸਮਰਥਨ ਦੇਵੇਗੀ ਤਾਂ ਅੱਗੇ ਵੱਧ ਕੇ ਜ਼ਿੰਮੇਵਾਰੀ ਨਿਭਾਉਣਗੇ।
ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ ਦੋ ਲੱਖ ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਤਾਨ
NEXT STORY